DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੋਖਾਧੜੀ ਮਾਮਲਾ: ਦਿੱਲੀ ਦੀ ਅਦਾਲਤ ਵੱਲੋਂ ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਰਾਜੇਂਦਰ ਭਾਰਤੀ ਦੋਸ਼ੀ ਕਰਾਰ

ਬੈਂਕ ਨਾਲ ਮਿਲੀਭੁਗਤ ਕਰਕੇ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਅਤੇ ਵਿਆਜ ਦਾ ਨਾਜਾਇਜ਼ ਫਾਇਦਾ ਲੈਣ ਦਾ ਇਲਜ਼ਾਮ ਸਾਬਤ

  • fb
  • twitter
  • whatsapp
  • whatsapp
featured-img featured-img
pic credit: ਰਾਜਿੰਦਰ ਭਾਰਤੀ ਫੇਸਬੁੱਕ।
Advertisement

ਦਿੱਲੀ ਕੋਰਟ ਵੱਲੋਂ ਇੱਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਤੋਂ ਕਾਂਗਰਸੀ ਵਿਧਾਇਕ ਰਾਜੇਂਦਰ ਭਾਰਤੀ ਨੂੰ ਧੋਖਾਧੜੀ ਅਤੇ ਦਸਤਾਵੇਜ਼ਾਂ ਦੀ ਕੂਟ ਰਚਨਾ (ਫੋਰਜਰੀ) ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਜੱਜ ਦਿਗ ਵਿਨੈ ਸਿੰਘ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਰਾਜੇਂਦਰ ਭਾਰਤੀ ਨੇ ਰਘੂਵੀਰ ਸ਼ਰਨ ਪ੍ਰਜਾਪਤੀ ਅਤੇ ਹੋਰਨਾਂ ਨਾਲ ਮਿਲ ਕੇ ‘ਜ਼ਿਲ੍ਹਾ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ’ ਨਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਸਾਜ਼ਿਸ਼ ਦਾ ਮੁੱਖ ਮਕਸਦ ਸਾਲ 2011 ਤੋਂ ਬਾਅਦ ਵੀ ਫਿਕਸਡ ਡਿਪਾਜ਼ਿਟ (FD) ’ਤੇ ਬਹੁਤ ਉੱਚੀ ਦਰ ਨਾਲ ਵਿਆਜ ਹਾਸਲ ਕਰਨਾ ਸੀ, ਜਦੋਂਕਿ FD ਦੀ ਸ਼ੁਰੂਆਤੀ ਮਿਆਦ ਸਿਰਫ਼ ਤਿੰਨ ਸਾਲ ਸੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਧੋਖਾਧੜੀ ਨੂੰ ਅੰਜਾਮ ਦੇਣ ਲਈ ਬੈਂਕ ਦੇ ਕੀਮਤੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਗਈ ਅਤੇ ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤਿਆ ਗਿਆ। ਜੱਜ ਨੇ ਵਿਧਾਇਕ ਭਾਰਤੀ ਦੇ ਉਸ ਤਰਕ ਨੂੰ ਵੀ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਅਦਾਲਤ ਨੇ ਕਿਹਾ ਕਿ ਇਹ ਧੋਖਾਧੜੀ 1998 ਤੋਂ 2011 ਦੇ ਦਰਮਿਆਨ ਹੋਈ ਸੀ, ਜੋ ਕਿ ਭਾਰਤੀ ਵੱਲੋਂ ਦਾਅਵਾ ਕੀਤੀ ਗਈ ਕਥਿਤ ਸਿਆਸੀ ਦੁਸ਼ਮਣੀ ਤੋਂ ਬਹੁਤ ਪਹਿਲਾਂ ਦਾ ਸਮਾਂ ਹੈ।

Advertisement

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਮੱਧ ਪ੍ਰਦੇਸ਼ ਤੋਂ ਦਿੱਲੀ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਇਹ ਫੈਸਲਾ ਇਸ ਲਈ ਲਿਆ ਗਿਆ ਸੀ ਕਿਉਂਕਿ ਇਹ ਸ਼ਿਕਾਇਤ ਮਿਲੀ ਸੀ ਕਿ ਬਚਾਅ ਪੱਖ ਦੇ ਗਵਾਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਨੇ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਲਈ ਇਸ ਮਾਮਲੇ ਨੂੰ ਗਵਾਲੀਅਰ ਦੀ ਅਦਾਲਤ ਤੋਂ ਦਿੱਲੀ ਤਬਦੀਲ ਕਰ ਦਿੱਤਾ ਸੀ, ਜਿਸ ’ਤੇ ਹੁਣ ਫੈਸਲਾ ਆਇਆ ਹੈ।

Advertisement

Advertisement
×