ਤਾਹਿਰ ਹੁਸੈਨ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ

ਤਾਹਿਰ ਹੁਸੈਨ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ

ਤਾਹਿਰ ਹੁਸੈਨ

ਪੱਤਰ ਪ੍ਰੇਰਕ

ਨਵੀਂ ਦਿੱਲੀ, 2 ਜੂਨ

ਦਿੱਲੀ ਪੁਲੀਸ ਨੇ ਉੱਤਰ-ਪੂਰਬੀ ਦਿੱਲੀ ਦੇ ਚਾਂਦ ਬਾਗ਼ ਇਲਾਕੇ ਵਿੱਚ ਫਰਵਰੀ 2020 ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ‘ਆਪ’ ਤੋਂ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਤੇ 14 ਹੋਰਾਂ ਖ਼ਿਲਾਫ਼ ਅੱਜ ਕੜਕੜਡੁੰਮਾ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕੀਤੇ ਹਨ। 1030 ਸਫ਼ਿਆਂ ਦੇ ਦੋਸ਼-ਪੱਤਰ ਵਿੱਚ ਹੁਸੈਨ ਨੂੰ ਕਥਿਤ ਸਾਜ਼ਿਸ਼ਕਰਤਾ ਮੰਨਿਆ ਗਿਆ ਹੈ। ਉਸ ’ਤੇ ਇਸ ਖੇਤਰ ਵਿੱਚ ਕਥਿਤ ਹਿੰਸਾ ਫੈਲਾਉਣ ਲਈ ਲਗਪਗ 1.30 ਕਰੋੜ ਰੁਪਏ ਖਰਚਣ ਦਾ ਦੋਸ਼ ਹੈ। ਹਿੰਸਾ ਮਾਮਲੇ ਵਿੱਚ ਉਸ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਅਦਾਲਤ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਕੁਝ ਤੱਥ ਮੁੱਖ ਮੁਲਜ਼ਮ ਤਾਹਿਰ ਹੁਸੈਨ ਦੀ ਵੱਡੇ ਪੱਧਰ ’ਤੇ ਦੰਗਿਆਂ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ। ਅਦਾਲਤ 16 ਜੂਨ ਨੂੰ ਚਾਰਜਸ਼ੀਟ ’ਤੇ ਸੁਣਵਾਈ ਕਰੇਗੀ। ਚਾਰਜਸ਼ੀਟ ਮੁਤਾਬਕ ਹੁਸੈਨ ਨੇ ਉਮਰ ਖਾਲਿਦ ਅਤੇ ਖਾਲਿਦ ਸੈਫੀ ਅਤੇ ਹੋਰਾਂ ਨਾਲ ਵੀ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਹਿੰਸਾ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਚਾਰਜਸ਼ੀਟ ਵਿਚ ਪੁਲੀਸ ਨੇ ਕਿਹਾ ਕਿ ਹੁਸੈਨ ਨੇ ਹਿੰਸਾ ਵਿਚ ਆਪਣੀ ਸ਼ਮੂਲੀਅਤ ਮੰਨ ਲਈ ਹੈ ਅਤੇ ਇਹ ਵੀ ਮੰਨਿਆ ਕਿ ਉਹ ਘਟਨਾ ਸਮੇਂ ਆਪਣੇ ਘਰ ਦੀ ਛੱਤ ’ਤੇ ਮੌਜੂਦ ਸੀ। ਦਿੱਲੀ ਕ੍ਰਾਈਮ ਬ੍ਰਾਂਚ ਨੇ ਚਾਰਜਸ਼ੀਟ ਵਿੱਚ 75 ਗਵਾਹਾਂ ਨੂੰ ਸੂਚੀਬੱਧ ਕੀਤਾ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਤਾਹਿਰ ਹੁਸੈਨ ਦੀ ਛੱਤ ’ਤੇ ਮਿਲੇ ਪੈਟਰੋਲ ਬੰਬਾਂ ਦੇ ਸਰੋਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਸ ਕੋਲ 100 ਜ਼ਿੰਦਾ ਬਾਰੂਦ ਸਨ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਗੁਲਾਮ ਨਾਮ ਦੇ ਇਕ ਹੁਸੈਨ ਦੇ ਰਿਸ਼ਤੇਦਾਰ ਨੇ 31 ਜਨਵਰੀ ਨੂੰ 100 ਜ਼ਿੰਦਾ ਬਾਰੂਦ ਖ਼ਰੀਦਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All