DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Charanjit Singh Channi ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਨਿਯੁਕਤ

ਸ਼ਸ਼ੀ ਥਰੂਰ ਕੋਲ ਰਹੇਗੀ ਵਿਦੇਸ਼ੀ ਮਾਮਲਿਆਂ ਦੀ ਕਮਾਨ

  • fb
  • twitter
  • whatsapp
  • whatsapp
featured-img featured-img
ਚਰਨਜੀਤ ਸਿੰਘ ਚੰਨੀ ਦੀ ਫਾਈਲ ਫੋਟੋ
Advertisement

ਸੰਸਦ ਦੀਆਂ ਅਹਿਮ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦੌਰਾਨ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮੁੜ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਹਾਊਸ ਨਾਲ ਸਬੰਧਤ ਸੰਸਦੀ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦਾ ਐਲਾਨ ਕੀਤਾ।

ਇਸੇ ਤਰ੍ਹਾਂ ਤਿਰੂਵਨੰਤਪੁਰਮ ਤੋਂ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਅਹਿਮ ਸੰਸਦੀ ਕਮੇਟੀ ਦਾ ਪ੍ਰਧਾਨ ਬਣਾਏ ਰੱਖਿਆ ਗਿਆ ਹੈ। ਸੀਨੀਅਰ ਆਗੂ ਮੁਕੁਲ ਵਾਸਨਿਕ ਔਰਤਾਂ, ਬੱਚਿਆਂ ਅਤੇ ਸਿੱਖਿਆ ਬਾਰੇ ਕਮੇਟੀ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਦੂਜੇ ਪਾਸੇ, ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਅਤੇ ਸਵਾਤੀ ਮਾਲੀਵਾਲ ਨੂੰ ਸਿੱਖਿਆ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।

Advertisement

ਕਮੇਟੀਆਂ ਦੇ ਫੇਰਬਦਲ ਵਿੱਚ ਕੁਝ ਪ੍ਰਮੁੱਖ ਚਿਹਰਿਆਂ ਨੂੰ ਹਟਾਇਆ ਵੀ ਗਿਆ ਹੈ। ਤ੍ਰਿਣਮੂਲ ਕਾਂਗਰਸ (TMC) ਦੀ ਡੋਲਾ ਸੇਨ ਦੀ ਥਾਂ ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੂੰ ਵਪਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਟੀ.ਐੱਮ.ਸੀ. ਦੀ ਬਾਗੀ ਨੇਤਾ ਕਾਕੋਲੀ ਘੋਸ਼ ਨੂੰ ਕੀਰਤੀ ਆਜ਼ਾਦ ਦੀ ਥਾਂ ਰਸਾਇਣ ਅਤੇ ਖਾਦ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਡੀ.ਐੱਮ.ਕੇ. ਦੇ ਤਿਰੂਚੀ ਸਿਵਾ ਅਤੇ ਕੇ. ਕਨੀਮੋਜ਼ੀ ਵੀ ਦੋ ਵੱਖ-ਵੱਖ ਕਮੇਟੀਆਂ ਦੀ ਅਗਵਾਈ ਕਰਨਗੇ।

Advertisement

ਸੱਤਾਧਾਰੀ ਐੱਨ.ਡੀ.ਏ. (NDA) ਦੇ ਭਾਈਵਾਲਾਂ ਅਤੇ ਭਾਜਪਾ ਆਗੂਆਂ ਨੇ ਵੀ ਆਪਣਾ ਦਬਦਬਾ ਬਣਾਏ ਰੱਖਿਆ ਹੈ। ਰੱਖਿਆ ਕਮੇਟੀ ਦੀ ਅਗਵਾਈ ਰਾਧਾ ਮੋਹਨ ਸਿੰਘ, ਗ੍ਰਹਿ ਮਾਮਲਿਆਂ ਦੀ ਰਾਧਾ ਮੋਹਨ ਦਾਸ ਅਗਰਵਾਲ, ਆਈ.ਟੀ. ਦੀ ਨਿਸ਼ੀਕਾਂਤ ਦੁਬੇ, ਕੋਲਾ ਤੇ ਖਾਣਾਂ ਦੀ ਅਨੁਰਾਗ ਠਾਕੁਰ ਅਤੇ ਜਲ ਸਰੋਤ ਕਮੇਟੀ ਦੀ ਅਗਵਾਈ ਰਾਜੀਵ ਪ੍ਰਤਾਪ ਕਰਨਗੇ।

Advertisement
×