DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਭਾਰਤੀ ਭਾਸ਼ਾਵਾਂ ਵਿੱਚ ਸਾਹਿਤ ਸਿਰਜਣ ਦੀਆਂ ਚੁਣੌਤੀਆਂ

ਦਿਆਲ ਸਿੰਘ ਕਾਲਜ, ਲੋਧੀ ਰੋਡ ਨਵੀਂ ਦਿੱਲੀ ਵਿਖੇ ‘ਭਾਰਤੀ ਭਾਸ਼ਾਵਾਂ ਵਿੱਚ ਸਾਹਿਤ ਸਿਰਜਣ: ਚੁਣੌਤੀਆਂ ਅਤੇ ਸੰਭਾਵਨਾਵਾਂ’ ਉੱਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕੀਤਾ ਗਿਆ। ਆਨਲਾਈਨ ਅਤੇ ਆਫ਼ਲਾਈਨ ਮੋਡ ’ਚ ਕਰਵਾਏ ਸੈਮੀਨਾਰ ਵਿੱਚ ਦੇਸ਼-ਵਿਦੇਸ ਤੋਂ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ।...

  • fb
  • twitter
  • whatsapp
  • whatsapp
Advertisement

ਦਿਆਲ ਸਿੰਘ ਕਾਲਜ, ਲੋਧੀ ਰੋਡ ਨਵੀਂ ਦਿੱਲੀ ਵਿਖੇ ‘ਭਾਰਤੀ ਭਾਸ਼ਾਵਾਂ ਵਿੱਚ ਸਾਹਿਤ ਸਿਰਜਣ: ਚੁਣੌਤੀਆਂ ਅਤੇ ਸੰਭਾਵਨਾਵਾਂ’ ਉੱਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕੀਤਾ ਗਿਆ। ਆਨਲਾਈਨ ਅਤੇ ਆਫ਼ਲਾਈਨ ਮੋਡ ’ਚ ਕਰਵਾਏ ਸੈਮੀਨਾਰ ਵਿੱਚ ਦੇਸ਼-ਵਿਦੇਸ ਤੋਂ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ’ਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਏ .ਡੀ ਐੱਨ ਵਾਜਪਈ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਪ੍ਰੋ. ਵਿਨੋਦ ਕੁਮਾਰ ਪਾਲੀਵਾਲ (ਪ੍ਰਿੰਸੀਪਲ ਦਿਆਲ ਸਿੰਘ ਕਾਲਜ) ਨੇ ਸ਼ੁਭਇੱਛਾਵਾਂ ਦਿੱਤੀਆਂ। ਡਾ, ਕਮਲਜੀਤ ਸਿੰਘ (ਕਨਵੀਨਰ, ਭਾਰਤੀ ਭਾਸ਼ਾ ਕਮੇਟੀ) ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਨਵੀਨਰ ਹੋਣ ਦੇ ਨਾਤੇ ਭਾਰਤੀ ਭਾਸ਼ਾਵਾਂ ਲਈ ਅਸੀਂ ਸਮਰਪਿਤ ਹਾਂ ਅਤੇ ਇਨ੍ਹਾਂ ਭਾਸ਼ਾਵਾਂ ਵਿੱਚ ਸਿਰਜੇ ਗਏ ਸਾਹਿਤ ਦਾ ਆਦਾਨ-ਪ੍ਰਦਾਨ ਕਰਨਾ ਸਾਡਾ ਇੱਕ ਮੁੱਖ ਉਦੇਸ਼ ਹੈ। ਕੁੰਜੀਵਤ ਭਾਸ਼ਣ ’ਚ ਡਾ. ਗੱਟੂ ਲਾਲ ਪਾਟੀਦਾਰ ਨੇ ਸੈਮੀਨਾਰ ਦੇ ਵਿਸ਼ੇ ਨੂੰ ਬਾਖ਼ੂਬੀ ਬਿਆਨ ਕੀਤਾ। ਉਦਘਾਟਨੀ ਸੈਸ਼ਨ ’ਚ ਡਾ. ਗਿਆਨੇਂਦਰ ਕੁਮਾਰ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਨਲ ਡਾ. ਸ਼ਿਵਰੰਜਨੀ ਸਿੰਘ ਨੇ ਕੀਤਾ। ਅਗਲੇ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਧਰਮਵੀਰ ਸਿੰਘ (ਮੁਖੀ, ਉਰਦੂ ਵਿਭਾਗ ਇਗਨੂ), ਪ੍ਰਧਾਨਗੀ ਡਾ. ਮੋਨਿਕਾ ਸ਼ਰਮਾ, ਡਾ. ਮਲਕੀਤ ਸਿੰਘ (ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ) ਅਤੇ ਡਾ. ਕਾਕੋਲੀ ਰਾਏ (ਦਿਆਲ ਸਿੰਘ ਕਾਲਜ) ਨੇ ਵਿਚਾਰ ਪੇਸ਼ ਕੀਤੇ। ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਸਪਾਲ ਕੌਰ (ਸਾਬਕਾ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਨੇ ਕੀਤੀ ਜਿਸ ਵਿਚ ਡਾ; ਸਤਿਆ ਪ੍ਰਕਾਸ਼ ਪਾਠਕ (ਸ਼ਿਮਲਾ ਯੂਨੀਵਰਸਿਟੀ), ਡਾ. ਹਰਮਿੰਦਰ ਸਿੰਘ (ਸੈਂਟਰਲ ਯੂਨੀਵਰਸਿਟੀ ਹਿਮਾਚਲ, ਧਰਮਸ਼ਾਲਾ). ਡਾ. ਰਿਪਨ ਕੁਮਾਰ ਸ਼ਰਮਾ (ਕਰਸੋਗ, ਹਿਮਾਚਲ) ਨੇ ਪਰਚੇ ਪੜ੍ਹੇ। ਤੀਜੇ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਹਰੀ ਸਿੰਘ ਪਾਲ (ਜਨਰਲ ਸਕੱਤਰ ਨਾਗਰੀ ਲਿਪੀ ਪਰਿਸ਼ਦ) ਅਤੇ ਪ੍ਰਧਾਨਗੀ ਭਾਗੇਂਦਰਾ ਪਟੇਲ (ਨੈਸਨਲ ਬੁੱਕ ਟਰੱਸਟ) ਨੇ ਸ਼ਿਰਕਤ ਕੀਤੀ। ਡਾ. ਕਮਲਜੀਤ ਸਿੰਘ, ਡਾ. ਸ਼ਿਵਰੰਜਨੀ ਸਿੰਘ, ਡਾ. ਇਨਾਮੁਲ ਹੱਕ ਨੇ ਪਰਚੇ ਪੜ੍ਹੇ। ਦੂਜੇ ਦਿਨ ਦੇ ਆਨਲਾਈਨ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਪ੍ਰੇਮ ਰਾਜ (ਨਯੋਪਾਲੇ, ਨੇਪਾਲ) ਅਤੇ ਪ੍ਰਧਾਨਗੀ ਪ੍ਰੋ. ਜਤਿੰਦਰ ਕੁਮਾਰ ਰਾਏ, ਅਫ਼ਰੀਕਾ ਨੇ ਸ਼ਿਰਕਤ ਕੀਤੀ। ਇਸ ਵਿੱਚ ਡਾ. ਚਿਤਰੰਜਨ ਕੁਮਾਰ, ਡਾ. ਸਪਨਾ ਅਮਰਕੰਟਕ, ਡਾ. ਰਾਜੇਸ਼ ਕੁਮਾਰ ਰਾਓ ਨੇ ਪਰਚੇ ਪੇਸ਼ ਕੀਤੇ। ਅੰਤਲੇ ਸੈਸ਼ਨ ਦੌਰਾਨ ਵਿਸੇਸ਼ ਮਹਿਮਾਨ ਵਜੋਂ ਮਿਸਰਦੀਪ ਭਾਟੀਆ (ਸੇਵਾਮੁਕਤ ਨੈਸ਼ਨਲ ਬੁੱਕ ਟਰਸੱਟ) ਅਤੇ ਪ੍ਰਧਾਨਗੀ ਪ੍ਰੋ. ਆਨੰਦ ਕੁਮਾਰ (ਦੇਸ਼ਬੰਧੂ ਕਾਲਜ) ਨੇ ਕੀਤੀ। ਇਸ ਵਿੱਚ ਲਗਪਗ 40 ਦੇ ਕਰੀਬ ਵਿਦਵਾਨਾਂ ਤੇ ਖੋਜਾਰਥੀਆਂ ਨੇ ਪਰਚੇ ਪੜ੍ਹੇ।

Advertisement
Advertisement
×