ਮਾਸਕ ਨਾ ਲਾਉਣ ’ਤੇ ਕੱਟੇ ਚਲਾਨ ਨੂੰ ਹਾਈ ਕੋਰਟ ’ਚ ਚੁਣੌਤੀ

ਮਾਸਕ ਨਾ ਲਾਉਣ ’ਤੇ ਕੱਟੇ ਚਲਾਨ ਨੂੰ ਹਾਈ ਕੋਰਟ ’ਚ ਚੁਣੌਤੀ

ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਨਵੇਂ ਬਣਾਏ ਚਾਈਲਡ-ਫਰੈਂਡਲੀ ਕੋਵਿਡ-19 ਵਾਰਡ ਵਿੱਚ ਖੇਡਦੀਆਂ ਹੋਈਆਂ ਨਰਸਾਂ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ, 17 ਸਤੰਬਰ

ਇੱਥੋਂ ਦੇ ਇੱਕ ਵਕੀਲ ਨੇ ਇਕੱਲੇ ਗੱਡੀ ਚਲਾਉਂਦੇ ਸਮੇਂ ਮਾਸਕ ਨਾ ਲਾਉਣ ’ਤੇ ਕੱਟੇ ਗਏ ਚਲਾਨ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਹੈ, ਜਿਸ ’ਤੇ ਅਦਾਲਤ ਨੇ ਅੱਜ ਕੇਂਦਰ ਅਤੇ ‘ਆਪ’ ਸਰਕਾਰ ਤੋਂ ਜੁਆਬ ਮੰਗਿਆ ਹੈ। 

ਜੱਜ ਨਵੀਨ ਚਾਵਲਾ ਨੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ (ਡੀਡੀਐੱਮਏ) ਅਤੇ ਪੁਲੀਸ ਨੂੰ ਨੋਟਿਸ ਜਾਰੀ ਕਰ ਕੇ ਇਸ ਸ਼ਿਕਾਇਤ ’ਤੇ ਉਨ੍ਹਾਂ ਦਾ ਪੱਖ ਪੁੱਛਿਆ ਹੈ। ਇਸ ਸ਼ਿਕਾਇਤ ਦੇ ਮਾਮਲੇ ’ਤੇ ਉਨ੍ਹਾਂ ਚਲਾਨ ਰੱਦ ਕਰਨ ਅਤੇ 500 ਰੁਪਏ ਵਾਪਸ ਦੇਣ ਦੀ ਵੀ ਹਦਾਇਤ ਕੀਤੀ ਹੈ। ਨਾਲ ਹੀ ਸ਼ਿਕਾਇਤ ਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਲਈ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਸ਼ਿਕਾਇਤ ਕਰਤਾ ਸੌਰਭ ਸ਼ਰਮਾ ਨੇ ਦਾਅਵਾ ਕੀਤਾ ਕਿ 9 ਸਤੰਬਰ ਨੂੰ ਉਹ ਆਪਣੀ ਕਾਰ ’ਤੇ ਕੰਮ ਲਈ ਜਾ ਰਹੇ ਸਨ। ਰਸਤੇ ਵਿੱਚ ਪੁਲੀਸ ਕਰਮੀਆਂ ਨੇ ਉਸ ਨੂੰ ਰੋਕਿਆ ਅਤੇ ਮਾਸਕ ਨਾ ਲਾਉਣ ਕਾਰਨ 500 ਰੁਪਏ ਜੁਰਮਾਨਾ ਕਰ ਦਿੱਤਾ। ਹਾਲਾਂਕਿ ਉਹ ਕਾਰ ਵਿੱਚ ਇਕੱਲਾ ਸੀ। 

ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਕੇਸੀ ਮਿੱਤਲ ਨੇ ਦਲੀਲ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਹੈ ਕਿ ਇਕੱਲਿਆਂ ਕਾਰ ਚਲਾਉਣ ਦੌਰਾਨ ਮਾਸਕ ਲਾਉਣਾ ਜ਼ਰੂਰੀ ਨਹੀਂ ਹੈ। ਵਿਭਾਗ ਵੱਲੋਂ ਪੇਸ਼ ਹੋਏ ਵਕੀਲ ਫਰਮਾਨ ਅਲੀ ਮੈਗਰੋ ਨੇ ਕਿਹਾ ਕਿ ਇਹ ਹਦਾਇਤ ਜਾਰੀ ਕੀਤੀ ਗਈ ਹੈ। ਸੁਣਵਾਈ ਦੌਰਾਨ ਮਿੱਤਲ ਨੇ ਦਲੀਲ ਦਿੱਤੀ ਕਿ ਡੀਡੀਐੱਮਏ ਦੇ ਦਿਸ਼ਾ ਨਿਰਦੇਸ਼ ਕਹਿੰਦੇ ਹਨ ਕਿ ਮਾਸਕ ਸਿਰਫ਼ ਜਨਤਕ ਥਾਵਾਂ ਜਾਂ ਕੰਮ ਵਾਲੀ ਜਗ੍ਹਾ ’ਤੇ ਲਾਉਣਾ ਚਾਹੀਦਾ ਹੈ ਨਾ ਕਿ ਨਿੱਜੀ ਗੱਡੀ ਵਿੱਚ। ਡੀਡੀਐੱਮਏ ਨੇ ਦਲੀਲ ਦਿੱਤੀ ਕਿ ਇਹ ਦਿਸ਼ਾ ਨਿਰਦੇਸ਼ ਅਪਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਗਏ ਸੀ, ਜੋ ਜਨਤਕ ਥਾਵਾਂ ’ਤੇ ਮਾਸਕ ਲਾਉਣ ਨੂੰ ਉੱਚਿਤ ਠਹਿਰਾਉਂਦੇ ਹਨ। ਹਾਈ ਕੋਰਟ ਨੇ ਨਿੱਜੀ ਗੱਡੀ ਨੂੰ ਸਰਵਜਨਕ ਸਥਾਨ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਸਮਾਜਿਕ ਦੂਰੀ ਅਤੇ ਮਾਸਕ ਲਗਾਉਣ ਦਾ ਨਿਯਮ ਤੋੜਣ ’ਤੇ 500 ਰੁਪਏ ਜੁਰਮਾਨਾ ਅਤੇ ਇਸ ਤੋਂ ਬਾਅਦ ਹਰ ਵਾਰ ਉਲੰਘਣ ਕਰਨ ’ਤੇ 1000 ਰੁਪਏ ਦਾ ਜੁਰਮਾਨਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 10 ਨਵੰਬਰ ਨੂੰ ਸੂਚੀਬੱਧ ਕੀਤਾ ਹੈ। -ਪੀਟੀਆਈ

ਕਰੋਨਾ ਕਾਰਨ ਜੀਂਦ ਵਿੱਚ 4 ਅਤੇ ਯਮੁਨਾਨਗਰ ’ਚ 2 ਮੌਤਾਂ

ਜੀਂਦ (ਮਹਾਂਵੀਰ ਮਿੱਤਲ): ਜੀਂਦ ਜ਼ਿਲ੍ਹੇ ਦੀ ਰਿਪੋਰਟ ਅਨੁਸਾਰ ਕੋਵਿਡ-19 ਦੇ 54 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਦੋਂਕਿ ਪਿਛਲੇ 24 ਘੰਟਿਆ ਵਿੱਚ 4 ਹੋਰ ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਕੋਵਿਡ-19 ਦੇ ਨੌਡਲ ਅਧਿਕਾਰੀ ਅਤੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 22 ਕਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 54 ਮਰੀਜ਼ ਨਵੇਂ ਆਉਣ ਕਾਰਨ ਹੁਣ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 1483 ਉੱਤੇ ਪਹੁੰਚ ਗਿਆ ਹੈ। 

ਯਮੁਨਾਨਗਰ (ਦੇਵਿੰਦਰ ਸਿੰਘ): ਜ਼ਿਲ੍ਹੇ ਵਿੱਚ ਕਰੋਨਾ ਨਾਲ 2 ਹੋਰ ਮੌਤਾਂ ਹੋਰ ਮੌਤਾਂ ਹੋ ਗਈਆਂ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ।  ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੁੱਲ 705 ਕਰੋਨਾ ਪਾਜ਼ੇਟਿਵ ਕੇਸ ਹਨ ਜਿਨ੍ਹਾਂ ਵਿੱਚੋਂ 17 ਵਿਅਕਤੀ ਬਾਹਰਲੇ ਜ਼ਿਲ੍ਹਿਆਂ ਦੇ ਹਨ।  

ਟੋਹਾਣਾ (ਗੁਰਦੀਪ ਸਿੰਘ ਭੱਟੀ): ਪ੍ਰੋਫੈਸਰ ਕਲੋਨੀ ਦੀ ਬਿਰਧ ਔਰਤ ਅਗਰੋਹਾ ਮੈਡੀਕਲ ਕਾਲਜ ਵਿੱਚ ਕਰੋਨਾ ਨਾਲ  ਮੌਤ ਹੋਣ ’ਤੇ ਜ਼ਿਲ੍ਹੇ ਵਿੱਚ ਅੱਜ ਹੁਣ ਤਕ ਕਰੋਨਾ ਕਾਰਨ ਮੌਤਾਂ ਦੀ ਗਿਣਤੀ 26 ਹੋ ਗਈ। ਔਰਤ ਸ਼ੂਗਰ ਤੇ ਬੀਪੀ ਦੀ ਮਰੀਜ਼ ਸੀ ਤੇ  ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। ਅੱਜ ਜ਼ਿਲ੍ਹੇ ਵਿੱਚ 32 ਨਵੇਂ ਕੇਸ ਆਏ, ਜਿਸ ਵਿੱਚ ਟੋਹਾਣਾ ਦੇ  ਰਵੀਦਾਸ ਮੁਹੱਲਾ ਵਿੱਚ ਇੱਕੋ ਪਰਿਵਾਰ ਦੇ 2, ਪੁਰਾਣਾ ਮਾਡਲ ਟਾਊਨ ਵਿੱਚ ਇਕ ਪਰਿਵਾਰ ਦੇ 4, ਕ੍ਰਿਸ਼ਨਾ ਕਲੋਨੀ ਵਿੱਚ 1 ਤੇ ਹੋਰ ਕਲੋਨੀਆਂ ਵਿੱਚ 2, ਰਤੀਆ ਦੇ ਭਾਨੀਖੇੜਾ ਵਿੱਚ 1, ਭੂਨਾ ਵਿੱਚ 1, ਫਤਿਹਾਬਾਦ ਵਿੱਚ ਇਕ ਪਰਿਵਾਰ ਦੇ 3 ਕੇਸਾਂ ਸਮੇਤ ਹੋਰ ਵੀ ਕਈ ਥਾਵਾਂ ’ਤੇ  ਕਰੋਨਾ ਕੇਸ ਮਿਲੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All