DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੈਬਨਿਟ ਮੰਤਰੀ Sanjeev Arora ਦੀ ਜ਼ਮਾਨਤ ਰੱਦ

26 ਜੂਨ ਤੱਕ ਨਿਆਂਇਕ ਹਿਰਾਸਤ ’ਚ ਰਹਿਣਗੇ

  • fb
  • twitter
  • whatsapp
  • whatsapp
Advertisement

Sanjeev Arora bail rejected: ਗੁਰੂਗ੍ਰਾਮ ਅਦਾਲਤ ਵਿਚੋਂ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਜ਼ਮਾਨਤ ਨਹੀਂ ਮਿਲੀ ਜੋ ਇੱਕ ਵੱਡਾ ਝਟਕਾ ਹੈ। ਅਦਾਲਤੀ ਫ਼ੈਸਲੇ ਅਨੁਸਾਰ ਸੰਜੀਵ ਅਰੋੜਾ ਹੁਣ 26 ਜੂਨ ਤੱਕ ਨਿਆਂਇਕ ਹਿਰਾਸਤ ’ਚ ਹੀ ਰਹਿਣਗੇ। ਅਦਾਲਤ ਨੇ ਕੈਬਨਿਟ ਮੰਤਰੀ ਅਰੋੜਾ ਦੀ ਜ਼ਮਾਨਤ ਅਰਜ਼ੀ ’ਤੇ 8 ਜੂਨ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕੇਸ ’ਚ ਮੰਤਰੀ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਕਰੀਬ ਸਵਾ ਮਹੀਨੇ ਤੋਂ ਸੰਜੀਵ ਅਰੋੜਾ ਹਿਰਾਸਤ ’ਚ ਹਨ।

ਈ ਡੀ ਵੱਲੋਂ ਮਨੀ ਲਾਂਡਰਿੰਗ ਕੇਸ ’ਚ ਸੰਜੀਵ ਅਰੋੜਾ ਤੋਂ ਲੰਮੀ ਪੁੱਛਗਿੱਛ ਵੀ ਕੀਤੀ ਗਈ ਸੀ। ਈ ਡੀ ਅਨੁਸਾਰ ਸੰਜੀਵ ਅਰੋੜਾ ਨੂੰ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਅਤੇ ਫ਼ਰਜ਼ੀ ਜੀ ਐੱਸ ਟੀ ਰਿਫੰਡ ਮਾਮਲੇ ’ਚ ਫੜਿਆ ਗਿਆ। ਈ ਡੀ ਟੀਮਾਂ ਨੇ ਹਫ਼ਤਾ ਪਹਿਲਾਂ ਸੰਜੀਵ ਅਰੋੜਾ ਦੀ ਕੰਪਨੀ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਮੁੜ ਛਾਪੇਮਾਰੀ ਕੀਤੀ ਸੀ। ਸੰਜੀਵ ਅਰੋੜਾ ਦੀ ਰਿਹਾਈ ਲਈ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਲੰਘੇ ਦਿਨੀਂ ਗੁਰੂ ਘਰਾਂ ’ਚ ਅਰਦਾਸਾਂ ਵੀ ਕੀਤੀਆਂ ਸਨ।

Advertisement

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਸਮਾਂ ਪਹਿਲਾਂ ਸੰਜੀਵ ਅਰੋੜਾ ਨਾਲ ਜੇਲ੍ਹ ’ਚ ਮੁਲਾਕਾਤ ਵੀ ਕੀਤੀ ਸੀ। ਉਸ ਤੋਂ ਪਹਿਲਾਂ ਅਰੋੜਾ ਦੀ ਗ੍ਰਿਫ਼ਤਾਰੀ ਮੌਕੇ ਪਾਰਟੀ ਵਰਕਰਾਂ ਨੇ ਸੂਬੇ ਭਰ ’ਚ ਰੋਸ ਮੁਜ਼ਾਹਰੇ ਵੀ ਕੀਤੇ ਸਨ। ਪੰਜਾਬ ਕੈਬਨਿਟ ’ਚ ਸੰਜੀਵ ਅਰੋੜਾ ਸਭ ਤੋਂ ਵੱਧ ਪਾਵਰਫੁੱਲ ਮੰਤਰੀ ਸਨ। ਇਸ ਮਾਮਲੇ ’ਚ ਪਾਵਰਕੌਮ ਦੇ ਅਧਿਕਾਰੀ ਵੀ ਪੁੱਛਗਿੱਛ ਲਈ ਈ ਡੀ ਟੀਮਾਂ ਨੇ ਤਲਬ ਕੀਤੇ ਸਨ। ਪਾਵਰਕੌਮ ਵੱਲੋਂ ਮੰਤਰੀ ਦੀ ਕੰਪਨੀ ਨਾਲ ਸਬੰਧਿਤ ਲਏ ਫ਼ੈਸਲਿਆਂ ਨੂੰ ਲੈ ਕੇ ਈ ਡੀ ਜਾਂਚ ਕਰ ਰਹੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ।

Advertisement

ਆਮ ਆਦਮੀ ਪਾਰਟੀ ਸੰਜੀਵ ਅਰੋੜਾ ਦੀ ਜ਼ਮਾਨਤ ਪ੍ਰਤੀ ਆਸਵੰਦ ਸੀ ਪ੍ਰੰਤੂ ਅੱਜ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖ਼ਾਰਜ ਕੀਤੇ ਜਾਣ ਨਾਲ ‘ਆਪ’ ਨੂੰ ਵੀ ਧੱਕਾ ਲੱਗਿਆ ਹੈ।

Advertisement
×