DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Budget Session Attendance of MP's: ਅਮਰ ਸਿੰਘ ਹਾਜ਼ਰੀ ਵਿੱਚ ਸਭ ਤੋਂ ਅੱਗੇ, ਸਤਨਾਮ ਸੰਧੂ ਨੇ ਪੁੱਛੇ ਸਭ ਤੋਂ ਵੱਧ ਸਵਾਲ

ਪਾਰਲੀਮੈਂਟ ਦੇ ਬਜਟ ਸੈਸ਼ਨ ’ਚ ਇਸ ਵਾਰ ਪੰਜਾਬ ਦੇ ਰਾਜ ਸਭਾ ਮੈਂਬਰਾਂ ਚੋਂ ਹਾਜ਼ਰੀ ਅਤੇ ਸੁਆਲ ਪੁੱਛਣ ’ਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਮੋਹਰੀ ਰਹੇ, ਜਦੋਂ ਕਿ ਲੋਕ ਸਭਾ ’ਚ ਹਾਜ਼ਰੀ ਦੇ ਮਾਮਲੇ ’ਚ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ...

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਅਮਰ ਸਿੰਘ ਫਾਈਲ ਫੋਟੋ।
Advertisement

ਪਾਰਲੀਮੈਂਟ ਦੇ ਬਜਟ ਸੈਸ਼ਨ ’ਚ ਇਸ ਵਾਰ ਪੰਜਾਬ ਦੇ ਰਾਜ ਸਭਾ ਮੈਂਬਰਾਂ ਚੋਂ ਹਾਜ਼ਰੀ ਅਤੇ ਸੁਆਲ ਪੁੱਛਣ ’ਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਮੋਹਰੀ ਰਹੇ, ਜਦੋਂ ਕਿ ਲੋਕ ਸਭਾ ’ਚ ਹਾਜ਼ਰੀ ਦੇ ਮਾਮਲੇ ’ਚ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਬਾਜ਼ੀ ਮਾਰੀ। ਬਜਟ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀਆਂ 31-31 ਬੈਠਕਾਂ ਹੋਈਆਂ। ਬਤੌਰ ਵਿਧਾਨਕਾਰ ਸੰਸਦ ’ਚ ਭਾਗੀਦਾਰੀ ਬਣਾਉਣ ’ਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ 96.7 ਫ਼ੀਸਦੀ ਹਾਜ਼ਰੀ ਭਰੀ ਜਦੋਂ ਕਿ ‘ਆਪ’ ਦੇ ਰਾਘਵ ਚੱਢਾ ਦੀ ਹਾਜ਼ਰੀ 96.7 ਫ਼ੀਸਦੀ ਅਤੇ ਅਸ਼ੋਕ ਮਿੱਤਲ ਦੀ 87.09 ਫ਼ੀਸਦੀ ਹਾਜ਼ਰੀ ਦਰਜ ਕੀਤੀ ਗਈ।

ਰਾਜ ਸਭਾ ’ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ’ਚ ਹਰ ਤਰ੍ਹਾਂ ਦੇ 48 ਸੁਆਲ ਪੁੱਛੇ ਜਦੋਂ ਕਿ 51 ਸੁਆਲ ਪੁੱਛਣ ਵਾਲੇ ਸਤਨਾਮ ਸੰਧੂ ਸਿਖਰ ’ਤੇ ਰਹੇ। ਸੰਧੂ ਨੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੈ ਕੇ ਸੰਸਦ ’ਚ ਸਵਾਲ ਚੁੱਕੇ ਅਤੇ ਸਮਾਜਿਕ ਮੁੱਦਿਆਂ ਨੂੰ ਤਰਜੀਹੀ ਅਧਾਰ ’ਤੇ ਰੱਖਿਆ। ਉਨ੍ਹਾਂ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਅਤੇ ਸੂਬੇ ਲਈ ਚੁਣੌਤੀ ਬਣ ਰਹੇ ਮੁੱਦਿਆਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਕਰੀਬ 25 ਵੱਖ ਵੱਖ ਮੰਤਰਾਲਿਆਂ ਨਾਲ ਸਬੰਧਿਤ ਸੁਆਲ ਪੁੱਛੇ। ਸਿਫ਼ਰ ਕਾਲ ਦੌਰਾਨ ਸੱਤ ਵਾਰ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਰਾਘਵ ਚੱਢਾ ਨੇ ਮੱਧ ਵਰਗੀ ਜਮਾਤ ਦੀ ਤਰਜਮਾਨੀ ਕੀਤੀ।

Advertisement

‘ਆਪ’ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਹਾਜ਼ਰੀ ਤਾਂ 35.48 ਫ਼ੀਸਦੀ ਰਹੀ ਰਹੀ ਪਰ ਉਨ੍ਹਾਂ ਸੁਆਲ ਪੁੱਛਣ ਦੇ ਮਾਮਲੇ ’ਚ ਸਭ ਤੋਂ ਵੱਧ 28 ਮੰਤਰਾਲੇ ਕਵਰ ਕੀਤੇ। ਰਾਜ ਸਭਾ ’ਚ ‘ਆਪ’ ਦੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਹਾਜ਼ਰੀ ਸਭ ਤੋਂ ਘੱਟ 25.8 ਫ਼ੀਸਦੀ ਰਹੀ ਅਤੇ ਉਨ੍ਹਾਂ ਸਿਰਫ਼ ਚਾਰ ਸੁਆਲ ਹੀ ਕੀਤੇ। ਲੋਕ ਸਭਾ ’ਚ ਸਭ ਤੋਂ ਘੱਟ ਹਾਜ਼ਰੀ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਸਿਰਫ਼ 20 ਫ਼ੀਸਦੀ ਹੀ ਰਹੀ ਅਤੇ ਉਨ੍ਹਾਂ ਕੋਈ ਲਿਖਤੀ ਸੁਆਲ ਨਹੀਂ ਉਠਾਇਆ ਪਰ ਉਹ ਸਿਫ਼ਰ ਕਾਲ ਦੌਰਾਨ ਇੱਕ ਵਾਰ ਬੋਲੇ।

Advertisement

ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਹਾਜ਼ਰੀ ਵੀ 45.1 ਫ਼ੀਸਦੀ ਹੀ ਰਹੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ 53.3 ਫ਼ੀਸਦੀ ਰਹੀ ਅਤੇ ਉਨ੍ਹਾਂ ਸੰਸਦ ’ਚ ਕੋਈ ਲਿਖਤੀ ਸੁਆਲ ਨਹੀਂ ਉਠਾਇਆ। ਉਹ ਸਿਫ਼ਰ ਕਾਲ ਦੌਰਾਨ ਦੋ ਵਾਰੀ ਹੀ ਬੋਲੇ। ਸੁਆਲ ਪੁੱਛਣ ’ਚ ‘ਆਪ’ ਦੇ ਸੰਦੀਪ ਪਾਠਕ ਦਾ ਨੰਬਰ ਦੂਜਾ ਹੈ ਜਿਨ੍ਹਾਂ 49 ਸੁਆਲ ਪੁੱਛੇ। ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਦੀ ਹਾਜ਼ਰੀ 93.5 ਫ਼ੀਸਦੀ ਰਹੀ ਅਤੇ ਉਨ੍ਹਾਂ 22 ਸੁਆਲ ਪੁੱਛੇ। ਉਹ ਸਿਫ਼ਰ ਕਾਲ ਦੌਰਾਨ ਦੋ ਵਾਰ ਬੋਲੇ। ‘ਆਪ’ ਦੇ ਸੰਸਦ ਮੈਂਬਰ ਮੀਤ ਹੇਅਰ ਦੀ ਹਾਜ਼ਰੀ 80.6 ਫ਼ੀਸਦੀ ਰਹੀ ਹੈ ਅਤੇ ਉਨ੍ਹਾਂ ਨੇ 14 ਸੁਆਲ ਪੁੱਛੇ।

ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ 63.33 ਫ਼ੀਸਦ ਰਹੀ ਅਤੇ 26 ਸੁਆਲ ਸੰਸਦ ’ਚ ਰੱਖੇ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ 80.6 ਫ਼ੀਸਦੀ ਰਹੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ 80 ਫ਼ੀਸਦੀ ਰਹੀ ਅਤੇ ਉਨ੍ਹਾਂ ਨੇ 17 ਸੁਆਲ ਚੁੱਕੇ। ਇਸ ਤੋਂ ਇਲਾਵਾ ਡਾ. ਧਰਮਵੀਰ ਗਾਂਧੀ ਦੀ ਹਾਜ਼ਰੀ ਵੀ 70.9 ਫ਼ੀਸਦੀ ਰਹੀ ਹੈ ਜਦੋਂ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਿਫ਼ਰ ਕਾਲ ਦੌਰਾਨ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਦੀ ਖ਼ੁਦਕੁਸ਼ੀ ਦਾ ਮੁੱਦਾ ਚੁੱਕਿਆ ਜਿਸ ’ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਜਵਾਬ ਦੇਣਾ ਪਿਆ।

Advertisement
×