DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕੀ ਕਾਨੂੰਨ ਤੋੜਨਾ ਵਿਦਿਆਰਥੀ ਵੀਜ਼ੇ ਲਈ ਪੈ ਸਕਦਾ ਹੈ ਭਾਰੀ: ਅਮਰੀਕੀ ਦੂਤਾਵਾਸ ਦੀ ਚੇਤਾਵਨੀ

ਵੀਜ਼ਾ ਕੋਈ ਅਧਿਕਾਰ ਨਹੀਂ ਸਗੋਂ ਇੱਕ ਸਹੂਲਤ ਹੈ; ਨਿਯਮਾਂ ਦੀ ਉਲੰਘਣਾ ’ਤੇ ਹੋ ਸਕਦੀ ਹੈ ਦੇਸ਼ ਨਿਕਾਲੇ ਦੀ ਕਾਰਵਾਈ

  • fb
  • twitter
  • whatsapp
  • whatsapp
Advertisement

ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਭਾਰਤੀ ਵਿਦਿਆਰਥੀਆਂ ਨੂੰ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ‘ਗੰਭੀਰ ਨਤੀਜੇ’ ਨਿਕਲ ਸਕਦੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਦੂਤਾਵਾਸ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਵਿੱਚ ਰਹਿਣਾ ਇੱਕ ਵਿਸ਼ੇਸ਼ ਸਹੂਲਤ (Privilege) ਹੈ, ਨਾ ਕਿ ਕੋਈ ਅਧਿਕਾਰ।

Advertisement

ਦੂਤਾਵਾਸ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਅਜਿਹੀ ਗਤੀਵਿਧੀ ਤੋਂ ਬਚਣ ਜਿਸ ਨਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੋਵੇ, ਕਿਉਂਕਿ ਕਾਨੂੰਨ ਤੋੜਨ ’ਤੇ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ (Deportation) ਦਿੱਤਾ ਜਾ ਸਕਦਾ ਹੈ।

Advertisement

ਇਸ ਤੋਂ ਇਲਾਵਾ, ਦੂਤਾਵਾਸ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਹ ਭਵਿੱਖ ਵਿੱਚ ਵੀ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਲਈ ਅਯੋਗ ਹੋ ਸਕਦਾ ਹੈ।

ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀ ਜਾਂਚ ਪ੍ਰਕਿਰਿਆ ਜਾਰੀ ਰਹਿੰਦੀ ਹੈ ਅਤੇ ਅਧਿਕਾਰੀ ਕਿਸੇ ਵੀ ਸਮੇਂ ਵੀਜ਼ਾ ਰੱਦ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਤੋਂ ਪਹਿਲਾਂ, ਦੂਤਾਵਾਸ ਨੇ F, M, ਅਤੇ J ਵੀਜ਼ਾ ਸ਼੍ਰੇਣੀਆਂ ਦੇ ਬਿਨੈਕਾਰਾਂ ਨੂੰ ਆਪਣੀ ਪਛਾਣ ਅਤੇ ਯੋਗਤਾ ਦੀ ਪੁਸ਼ਟੀ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਪ੍ਰਾਈਵੇਸੀ ਸੈਟਿੰਗਾਂ ਨੂੰ ‘ਪਬਲਿਕ’ ਰੱਖਣ ਦੀ ਹਦਾਇਤ ਵੀ ਦਿੱਤੀ ਸੀ ਤਾਂ ਜੋ ਉਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕੇ।

Advertisement
×