ਦਿੱਲੀ ਧਮਾਕੇ ਦੇ ਕੁਝ ਦਿਨਾਂ ਬਾਅਦ IGI ਏਅਰਪੋਰਟ ਨੂੰ ਬੰਬ ਦੀ ਧਮਕੀ, ਜਾਂਚ ਮਗਰੋਂ ਅਧਿਕਾਰੀਆਂ ਨੇ ਦੱਸਿਆ ‘ਅਫਵਾਹ’
ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ਨੂੰ ਬੁੱਧਵਾਰ ਦੁਪਹਿਰ ਨੂੰ ਬੰਬ ਦੀ ਧਮਕੀ ਮਿਲੀ ਸੀ, ਜਿਸ ਨੂੰ ਬਾਅਦ ਵਿੱਚ ਇੱਕ ਅਫਵਾਹ (hoax) ਕਰਾਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 3.18 ਵਜੇ ਦੇ ਕਰੀਬ ਟਰਮੀਨਲ-3 ’ਤੇ ਸ਼ੱਕੀ ਬੰਬ ਲਗਾਏ ਜਾਣ...
Advertisement
ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ਨੂੰ ਬੁੱਧਵਾਰ ਦੁਪਹਿਰ ਨੂੰ ਬੰਬ ਦੀ ਧਮਕੀ ਮਿਲੀ ਸੀ, ਜਿਸ ਨੂੰ ਬਾਅਦ ਵਿੱਚ ਇੱਕ ਅਫਵਾਹ (hoax) ਕਰਾਰ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 3.18 ਵਜੇ ਦੇ ਕਰੀਬ ਟਰਮੀਨਲ-3 ’ਤੇ ਸ਼ੱਕੀ ਬੰਬ ਲਗਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਏਅਰਪੋਰਟ ’ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਭੇਜੀਆਂ ਗਈਆਂ ਸਨ।
Advertisement
ਉਨ੍ਹਾਂ ਕਿਹਾ, “ਡੂੰਘੀ ਜਾਂਚ ਅਤੇ ਚੈਕਿੰਗ ਤੋਂ ਬਾਅਦ, ਇਹ ਪੁਸ਼ਟੀ ਕੀਤੀ ਗਈ ਕਿ ਧਮਕੀ ਇੱਕ ਅਫਵਾਹ ਸੀ।”
ਇਹ ਘਟਨਾ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਇੱਕ ਹੌਲੀ ਚੱਲਦੀ ਕਾਰ ਵਿੱਚ ਹੋਏ ਧਮਾਕੇ ਦੇ ਦੋ ਦਿਨਾਂ ਬਾਅਦ ਵਾਪਰੀ ਹੈ, ਜਿਸ ਵਿੱਚ 12 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਧਮਾਕੇ ਤੋਂ ਬਾਅਦ ਸ਼ਹਿਰ ਦੀਆਂ ਸੁਰੱਖਿਆ ਏਜੰਸੀਆਂ ਦੀ ਚੌਕਸੀ ਵਧਾਏ ਜਾਣ ਕਾਰਨ ਰਾਜਧਾਨੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਅਧਿਕਾਰੀ ਧਮਾਕੇ ਤੋਂ ਬਾਅਦ ਮਿਲੀਆਂ ਕਈ ਝੂਠੀਆਂ ਕਾਲਾਂ ਅਤੇ ਅਲਰਟ ’ਤੇ ਲਗਾਤਾਰ ਜਵਾਬ ਦੇ ਰਹੇ ਹਨ।
Advertisement
