Advertisement
ਦਿੱਲੀ ਵਿਧਾਨ ਸਭਾ ਨੂੰ ਸੋਮਵਾਰ ਨੂੰ ਈਮੇਲ ਰਾਹੀ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਅਤੇ ਵਿਧਾਨ ਸਭਾ ਵਿੱਚ ਤਲਾਸ਼ੀ ਅਭਿਆਨ ਚਲਾਇਆ।
ਪੁਲੀਸ ਸੂਤਰਾਂ ਮੁਤਾਬਕ ਵਿਧਾਨ ਸਭਾ ਅਧਿਕਾਰੀਆਂ ਵੱਲੋਂ ਇਸ ਧਮਕੀ ਬਾਰੇ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਡੌਗ ਸਕੂਐਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਇਮਾਰਤ ਵਿੱਚ ਤਾਇਨਾਤ ਕੀਤਾ ਗਿਆ।
Advertisement
ਸੂਤਰਾਂ ਨੇ ਦੱਸਿਆ ਕਿ ਇਮਾਰਤ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਸਥਿਤੀ ਕਾਬੂ ਹੇਠ ਹੈ।" ਉਨ੍ਹਾਂ ਕਿਹਾ ਕਿ ਈਮੇਲ ਰਾਹੀਂ ਧਮਕੀ ਭੇਜਣ ਵਾਲੇ ਸਰੋਤ ਦੀ ਜਾਂਚ ਜਾਰੀ ਹੈ।
Advertisement
Advertisement
×

