ਗੁਰਦੁਆਰਾ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਰਾਸ਼ਟਰੀ ਸਰਵ ਸੇਵਾ ਸੰਸਥਾਨ ਨਾਲ ਮਿਲ ਕੇ ਭਾਰਤੀ ਸੈਨਾ ਲਈ ਖ਼ੂਨਦਾਨ ਕੈਂਪ ਦਾ ਲਾਇਆ ਗਿਆ। ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਵ ਸੇਵਾ ਸੰਸਥਾਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਅਤੇ ਇਸ ਕੈਂਪ ਦਾ ਮਕਸਦ ਦੇਸ਼ ਦੇ ਸੈਨਿਕਾਂ ਲਈ ਖੂਨ ਇਕੱਠਾ ਕਰਨਾ ਹੈ । ਇਸ ਕੈਂਪ ਲਈ ਨਰੇਸ਼ ਅਨੇਜਾ, ਰਾਜੇਸ਼ ਚੌਧਰੀ, ਭੂਪਿੰਦਰ ਕੌਰ, ਕੈਪਟਨ ਮੋਹਿਤ ਸਬਰਵਾਲ, ਲਵਨੀਤ ਅਰੋੜਾ, ਡਾ. ਰਾਜਕੁਮਾਰ ਭਾਰਦਵਾਜ, ਕੁਲਭੂਸ਼ਨ ਭਾਟੀਆ, ਦਵਿੰਦਰ ਭਿਵਾੜੀ (ਐੱਚ ਡੀ ਐੱਫ ਸੀ ਬੈਂਕ) ਅਤੇ ਪੂਰੀ ਕੋਰ ਕਮੇਟੀ ਨੇ ਮੁੱਖ ਸਹਿਯੋਗੀ ਵਜੋਂ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਡਾ. ਰਾਜਕੁਮਾਰ ਭਾਰਦਵਾਜ ਅਤੇ ਲਵਨੀਤ ਅਰੋੜਾ ਸੰਸਥਾ ਦੇ ਕੌਮੀ ਸਲਾਹਕਾਰ ਵਜੋਂ ਸ਼ਾਮਲ ਹੋਏ। ਕੈਂਪ ਦੇ ਕੋਆਰਡੀਨੇਟਰ ਭਿਵਾੜੀ ਤੋਂ ਦਿਨੇਸ਼ ਬੇਦੀ ਅਤੇ ਸੰਸਥਾ ਦੀ ਖਜਾਨਚੀ ਸੋਨੀਆ ਸਾਹਨੀ ਹਾਜ਼ਰ ਰਹੇ।
ਸ਼ਹੀਦੀ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ 25 ਨੂੰ
ਰਤੀਆ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 25 ਨਵੰਬਰ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿੱਚ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਹੈਪੀ ਸਿੰਘ ਸੇਠੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਲਈ ਸੀ ਅਤੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਹੈ। ਇਸ ਲਈ ਅਸੀਂ ਅਜਿਹੀ ਮਹਾਨ ਸ਼ਖ਼ਸੀਅਤ ਅਤੇ ਗੁਰੂ ਸਾਹਿਬ ਦਾ 350ਵਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ’ਤੇ 25 ਨਵੰਬਰ ਨੂੰ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿੱਚ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਾਂ ਨੂੰ ਇਸ ਕੈਂਪ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ।

