ਦੱਖਣੀ-ਪੂਰਬੀ ਦਿੱਲੀ ਦੇ ਓਖਲਾ ਫੇਜ਼-1 ਵਿੱਚ ਅੱਜ ਕਮਰਸ਼ੀਅਲ ਆਕਸੀਜਨ ਸਿਲੰਡਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਦਿੱਲੀ ਫਾਇਰ ਸਰਵਿਸ ਅਤੇ ਪੁਲੀਸ ਅਨੁਸਾਰ ਓਖਲਾ ਫੇਜ਼-1 ਦੇ ਡੀ-23 ਵਿੱਚ ਹਾਦਸੇ ਦੀ ਸੂਚਨਾ ਸਵੇਰੇ ਪੌਣੇ ਗਿਆਰਾਂ ਵਜੇ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਐੱਸ ਐੱਮ ਟਰੇਡਰਜ਼ ਫਰਮ ਦਾ ਗੁਦਾਮ ਹੈ। ਮੁੱਢਲੀ ਜਾਂਚ ਅਨੁਸਾਰ ਗਾਜ਼ੀਆਬਾਦ ਤੋਂ ਕਮਰਸ਼ੀਅਲ ਆਕਸੀਜਨ ਸਿਲੰਡਰ ਲੈ ਕੇ ਆਇਆ ਵਾਹਨ ਗੁਦਾਮ ਦੇ ਬਾਹਰ ਖੜ੍ਹਾ ਸੀ ਅਤੇ ਸਿਲੰਡਰ ਉਤਾਰੇ ਜਾ ਰਹੇ ਸਨ, ਉਦੋਂ ਹੀ ਇੱਕ ਸਿਲੰਡਰ ਵਾਹਨ ਤੋਂ ਸੜਕ ’ਤੇ ਡਿੱਗ ਗਿਆ ਅਤੇ ਉਸ ਵਿੱਚ ਧਮਾਕਾ ਹੋ ਗਿਆ। ਮੁੱਢਲੀ ਜਾਂਚ ਵਿੱਚ ਸਿਰਫ਼ ਇੱਕ ਸਿਲੰਡਰ ਫਟਣ ਦੀ ਗੱਲ ਸਾਹਮਣੇ ਆਈ ਹੈ। ਪੁਲੀਸ ਅਨੁਸਾਰ ਹਾਦਸੇ ਵਿੱਚ ਐੱਸ ਐੱਮ ਟਰੇਡਰਜ਼ ਦੇ ਮੁਲਾਜ਼ਮ ਮੋਹਿਤ ਸਿੰਘ (35) ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਚਾਰ ਹੋਰ ਜ਼ਖਮੀਆਂ ਦੀ ਪਛਾਣ ਉਮੇਸ਼, ਅਰਵਿੰਦ, ਮਨੋਜ ਅਤੇ ਪੰਕਜ ਵਜੋਂ ਹੋਈ ਹੈ, ਜਿਨ੍ਹਾਂ ਨੂੰ ਤੁਰੰਤ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਅਧਿਕਾਰੀਆਂ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਭੇਜੀਆਂ ਗਈਆਂ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਅਨੁਸਾਰ ਇਹ ਫਰਮ ਪਿਛਲੇ ਕਰੀਬ ਇੱਕ-ਦੋ ਸਾਲਾਂ ਤੋਂ ਕਿਰਾਏ ਦੇ ਕੰਪਲੈਕਸ ਵਿੱਚ ਕੰਮ ਕਰ ਰਹੀ ਹੈ ਅਤੇ ਸਥਾਨਕ ਪੱਧਰ ’ਤੇ ਉਦਯੋਗਿਕ ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਦੀ ਹੈ। ਕੰਪਲੈਕਸ ਵਿੱਚ ਆਕਸੀਜਨ ਭਰਨ ਦਾ ਕੋਈ ਪਲਾਂਟ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਸਟੋਰੇਜ ਰਜਿਸਟਰ, ਖਰੀਦ-ਵਿਕਰੀ ਦੇ ਰਿਕਾਰਡ, ਬਿੱਲਾਂ ਅਤੇ ਹੋਰ ਦਸਤਾਵੇਜ਼ਾਂ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

