ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇੱਕ ਪਾਸੇ ਭਾਜਪਾ ‘ਝੁੱਗੀ ਸਨਮਾਨ ਯਾਤਰਾ’ ’ਤੇ ਜਾਣ ਦਾ ਢੌਂਗ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਦਾ ਅਸਲੀ ਗਰੀਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ‘ਆਪ’ ਵਿਧਾਇਕਾ ਆਤਿਸ਼ੀ ਨੇ ਕਿਹਾ ਕਿ ਬੁੱਧ ਨਗਰ ਤੇ ਇੰਦਰਪੁਰੀ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ 70 ਹਜ਼ਾਰ ਤੋਂ ਵੱਧ ਲੋਕ ਪਿਛਲੇ 55 ਸਾਲਾਂ ਤੋਂ ਜੀ-ਬਲਾਕ, ਨਾਰਾਇਣ ਵਿਹਾਰ ਸੜਕ ਦੀ ਵਰਤੋਂ ਕਰ ਰਹੇ ਸਨ ਪਰ ਭਾਜਪਾ ਸ਼ਾਸਿਤ ਐੱਮਸੀਡੀ ਵੱਲੋਂ ਪੱਖ ਨਾ ਰੱਖੇ ਜਾਣ ਕਾਰਨ ਅਦਾਲਤ ਨੇ ਉੱਥੇ ਕੰਧ ਬਣਾਉਣ ਦੇ ਹੁਕਮ ਦੇ ਦਿੱਤੇ ਹਨ। ਆਤਿਸ਼ੀ ਨੇ ਕਿਹਾ ਕਿ ਭਾਜਪਾ ਅਤੇ ਬਿਲਡਰਾਂ ਵਿਚਕਾਰ ਗੱਠਜੋੜ ਦੇ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੁਣ ਪੰਜ ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਨਾ ਪੈ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਦੀ ‘ਝੁੱਗੀ ਸਨਮਾਨ ਯਾਤਰਾ’ ਸਿਰਫ ਇੱਕ ਧੋਖਾ ਹੈ।