ਭਾਜਪਾ ਸਾਰੇ ਵਿਧਾਨ ਸਭਾ ਹਲਕਿਆਂ ’ਚ ਦਿਖਾਏਗੀ ਅਯੁੱਧਿਆ ਪੂਜਾ

ਭਾਜਪਾ ਸਾਰੇ ਵਿਧਾਨ ਸਭਾ ਹਲਕਿਆਂ  ’ਚ ਦਿਖਾਏਗੀ ਅਯੁੱਧਿਆ ਪੂਜਾ

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਅਗਸਤ

ਅਯੁੱਧਿਆ ਵਿਚ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਦਿੱਲੀ ’ਚ ਵੀ ਭਾਜਪਾ ਇਸ ਦੀ ਤਿਆਰੀ ਕਰ ਰਹੀ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅਯੁੱਧਿਆ ਵਿੱਚ 5 ਅਗਸਤ ਨੂੰ ਰਾਮ ਮੰਦਰ ਦੇ ਨੀਂਹ ਪੱਥਰ ਮੌਕੇ ਪਾਰਟੀ ਪੂਰੇ ਸ਼ਹਿਰ ਵਿੱਚ ਐੱਲਈਡੀ ਪਰਦੇ ਲਗਾਏਗੀ ਤਾਂ ਜੋ ਰਾਜਧਾਨੀ ਦੇ ਲੋਕ ਇਸ ਨੂੰ ‘ਲਾਈਵ’ ਵੇਖ ਸਕਣ। ਉਨ੍ਹਾਂ ਕਿਹਾ ਕਿ ‘ਭੂਮੀ ਪੂਜਨ’ ਇੱਕ ਇਤਿਹਾਸਕ ਮੌਕਾ ਹੋਵੇਗਾ। ਪਾਰਟੀ ਆਗੂ ਇਸ ਮੌਕੇ ਦੀਵੇ ਜਗਾ ਕੇ ਜਸ਼ਨ ਮਨਾਉਣਗੇ। ਪ੍ਰਧਾਨ ਨੇ ਅੱਗੇ ਕਿਹਾ ਕਿ ਦਿੱਲੀ ਪ੍ਰਦੇਸ਼ ਭਾਜਪਾ ਦੇ ਨੇਤਾ ਤੇ ਕਾਰਕੁਨ ਰਾਜਧਾਨੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ’ਤੇ ਲੋਕਾਂ ਨਾਲ ‘ਭੂਮੀ ਪੂਜਨ’ ਨੂੰ ਇੱਕ ਐੱਲਈਡੀ ਪਰਦੇ ’ਤੇ ਲਾਈਵ ਵੇਖਣਗੇ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਪਾਰਟੀ ਵਰਕਰ ਆਪਣੇ ਘਰਾਂ ਵਿੱਚ ਦੀਵੇ ਜਗਾਉਣਗੇ। ਦਿੱਲੀ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਭਾਟੀਆ ਨੇ ਕਿਹਾ ਕਿ ਦਿੱਲੀ ਭਾਜਪਾ ਇਸ ਦਿਨ ਨੂੰ ਇੱਕ ਤਿਉਹਾਰ ਵਜੋਂ ਮਨਾਏਗੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All