DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Guru Ravidas ਦਾ ਪ੍ਰਕਾਸ਼ ਪੁਰਬ ਮਨਾਏਗੀ BJP

ਪੂਰਾ ਸਾਲ ਪ੍ਰਕਾਸ਼ ਪੁਰਬ ਨੂੰ ਤਿਉਹਾਰ ਵਜੋਂ ਮਨਾਇਆ ਜਾਵੇਗਾ

  • fb
  • twitter
  • whatsapp
  • whatsapp
featured-img featured-img
ਕਰੋਲ ਬਾਗ ਵਿੱਚ ਕਲਸ਼ ਨੂੰ ਦਰਸ਼ਨਾਂ ਲਈ ਰੱਖਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹੋਰ। -ਫੋਟੋ: ਦਿਓਲ
Advertisement

ਭਾਰਤੀ ਜਨਤਾ ਪਾਰਟੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸੱਤ ਮਹੀਨਿਆਂ ਦੇ ਤਿਉਹਾਰ ਵਜੋਂ ਮਨਾਉਣ ਜਾ ਰਹੀ ਹੈ। ਇਸੇ ਦੇ ਹਿੱਸੇ ਵਜੋਂ ਵਾਰਾਨਸੀ ਵਿੱਚ ਗੁਰੂ ਰਵਿਦਾਸ ਦੇ ਜਨਮ ਸਥਾਨ ’ਤੇ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਲਸ਼ ਦੇਸ਼ ਭਰ ਦੀਆਂ ਭਾਜਪਾ ਸੂਬਾ ਇਕਾਈਆਂ ਨੂੰ ਸੌਂਪੇ, ਜੋ ਹੁਣ ਉਨ੍ਹਾਂ ਨੂੰ ਰਾਜ ਦੇ ਹਰ ਪਿੰਡ ਅਤੇ ਗਲੀ ਵਿੱਚ ਲੈ ਜਾਣਗੇ। ਅੱਜ ਦਿੱਲੀ ਭਾਜਪਾ ਦੀ 11 ਮੈਂਬਰੀ ਟੀਮ ਵੀ ਕਲਸ਼ ਲੈ ਕੇ ਦਿੱਲੀ ਵਾਪਸ ਆਈ। ਦਿੱਲੀ ਤੇ ਨੋਇਡਾ ਦੀ ਹੱਦ ’ਤੇ ਦਿੱਲੀ ਸਰਕਾਰ ਵਿੱਚ ਮੰਤਰੀ ਰਵਿੰਦਰ ਇੰਦਰਰਾਜ ਸਿੰਘ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਦਿੱਲੀ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਲਾਜਪਤ ਰਾਏ, ਵਿਧਾਇਕ ਰਾਜਕੁਮਾਰ ਭਾਟੀਆ ਅਤੇ ਰਵੀਕਾਂਤ, ਦਿੱਲੀ ਭਾਜਪਾ ਦੇ ਉਪ ਪ੍ਰਧਾਨ, ਸ਼ਾਹਦਰਾ ਜ਼ਿਲ੍ਹਾ ਪ੍ਰਧਾਨ ਦੀਪਕ ਗਾਬਾ ਤੇ ਹੋਰਾਂ ਨੇ 11 ਮੈਂਬਰੀ ਟੀਮ ਦਾ ਸਵਾਗਤ ਕੀਤਾ ਅਤੇ ਯਾਤਰਾ ਨੂੰ ਗੁਰੂ ਰਵਿਦਾਸ ਵਿਸ਼ਰਾਮਧਾਮ, ਕਰੋਲ ਬਾਗ ਤੱਕ ਧੂਮਧਾਮ ਨਾਲ ਲੈ ਕੇ ਗਏ। ਅੱਜ ਦੁਪਹਿਰ 1 ਵਜੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ, ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ ਨੇ 11 ਮੈਂਬਰੀ ਟੀਮ ਦਾ ਸਵਾਗਤ ਕਰੋਲ ਬਾਗ ਦੇ ਵਿਸ਼ਰਾਮਧਾਮ ਵਿਖੇ ਕੀਤਾ ਅਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਉੱਥੇ ਕਲਸ਼ ਰੱਖਿਆ।

Advertisement
Advertisement
×