DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab ਚੋਣਾਂ ਤੋਂ ਪਹਿਲਾਂ ED-CBI-ACB ਦੇ ਹਥਕੰਡੇ ਵਰਤ ਰਹੀ  ਭਾਜਪਾ: 'ਆਪ'

AAP ਵੱਲੋਂ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਬਦਲਾਖੋਰੀ ਵਾਲਾ ਕਦਮ ਕਰਾਰ

  • fb
  • twitter
  • whatsapp
  • whatsapp
featured-img featured-img
Aam Aadmi Party leaders Arvind Kejriwal and Manish Sisodia. Tribune file
Advertisement

Satyendar Jain Arrest row: ਪੰਜਾਬ ਦੇ ਸਹਿ-ਇੰਚਾਰਜ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਇਸ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਪਾਰਟੀ ਆਗੂਆਂ ਵਿਰੁੱਧ ਭਾਜਪਾ ਦਾ ਸਿਆਸੀ ਬਦਲਾਖੋਰੀ ਵਾਲਾ ਕਦਮ ਕਰਾਰ ਦਿੱਤਾ ਹੈ।

'ਐਕਸ' (X) 'ਤੇ ਪੋਸਟ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਿਖਿਆ, "ਭਾਜਪਾ ਨੇ ਸਤੇਂਦਰ ਜੈਨ ਨੂੰ ਇੱਕ ਵਾਰ ਫਿਰ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਸਭ ਨੂੰ ਯਾਦ ਹੈ ਕਿ ਕਿਵੇਂ ਇਹਨਾਂ ਲੋਕਾਂ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ ਅਤੇ ਉੱਥੇ ਉਨ੍ਹਾਂ ਨਾਲ ਕਿੰਨਾ ਬੁਰਾ ਸਲੂਕ ਕੀਤਾ ਗਿਆ ਸੀ। ਪਿਛਲਾ ਮਾਮਲਾ ਵੀ ਝੂਠਾ ਸੀ, ਅਤੇ ਇਹ ਮਾਮਲਾ ਵੀ ਝੂਠਾ ਸਾਬਤ ਹੋਵੇਗਾ।"

Advertisement

ਇਸ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ 'ਆਪ' ਸੁਪਰੀਮੋ ਨੇ ਅੱਗੇ ਲਿਖਿਆ, "ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ? ਉਹ ਝੂਠੇ ਦੋਸ਼ ਲਗਾ ਕੇ ਜਿਸ ਨੂੰ ਚਾਹੁੰਦੇ ਹਨ ਜੇਲ੍ਹ ਭੇਜ ਦਿੰਦੇ ਹਨ। ਉਹਨਾਂ ਦੇ ਝੂਠ ਦੇਸ਼ ਦੇ ਸਾਹਮਣੇ ਇੱਕ ਵਾਰ ਫਿਰ ਬੇਨਕਾਬ ਹੋਣਗੇ, ਪਰ ਜੇਲ੍ਹ ਵਿੱਚ ਬਿਤਾਏ ਸਮੇਂ ਅਤੇ ਮਾਨਸਿਕ ਤਸੀਹਿਆਂ ਦਾ ਹਰਜ਼ਾਨਾ ਕੌਣ ਭਰੇਗਾ?"

Advertisement

ਉਨ੍ਹਾਂ ਜ਼ਿਕਰ ਕੀਤਾ ਕਿ ਭਾਜਪਾ ਦੇ ਪਾਪਾਂ ਦਾ ਘੜਾ ਹੁਣ ਭਰ ਚੁੱਕਾ ਹੈ। ਚਾਹੇ ਇਹ ਕਿੰਨੀ ਵੀ ਤਾਨਾਸ਼ਾਹੀ ਦਾ ਸਹਾਰਾ ਲੈ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਨਿਸ਼ਚਿਤ ਹੈ। ਪੂਰੀ ਪਾਰਟੀ ਅਤੇ ਦੇਸ਼ ਦੇ ਲੋਕ ਸਤੇਂਦਰ ਜੈਨ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਇਸੇ ਤਰ੍ਹਾਂ ਦਾ ਪ੍ਰਗਟਾਵਾ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਸਹਿ-ਇੰਚਾਰਜ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਿਸੋਦੀਆ ਨੇ ਅੱਗੇ ਕਿਹਾ, "ਪਹਿਲਾਂ ਵੀ ਉਨ੍ਹਾਂ ਨੂੰ ਇੱਕ ਝੂਠੇ ਕੇਸ ਵਿੱਚ ਢਾਈ ਸਾਲ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਹੁਣ ਫਿਰ ਇੱਕ ਹੋਰ ਝੂਠਾ ਕੇਸ। ਜਨ-ਜ਼ੀ (GenZ) ਅੰਦੋਲਨ ਤੋਂ ਲੈ ਕੇ ਰਾਮ ਮੰਦਰ ਵਿੱਚ ਕਥਿਤ ਦਾਨ ਘੋਟਾਲੇ ਅਤੇ E20 ਵਰਗੇ ਮੁੱਦਿਆਂ 'ਤੇ ਘਿਰੀ ਭਾਜਪਾ ਨੇ ਇੱਕ ਵਾਰ ਫਿਰ ਈ.ਡੀ.-ਏ.ਸੀ.ਬੀ.-ਸੀ.ਬੀ.ਆਈ. ਦੀ ਵਰਤੋਂ ਕਰਨ ਦੇ ਆਪਣੇ ਪੁਰਾਣੇ ਚੋਣ ਹਥਕੰਡੇ ਦਾ ਸਹਾਰਾ ਲਿਆ ਹੈ।"

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤਿਸ਼ੀ ਨੇ ਵੀ 'ਐਕਸ' (X) 'ਤੇ ਲਿਖਿਆ, "ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਬਦਲਾਖੋਰੀ ਦੀ ਇੱਕ ਹੋਰ ਉਦਾਹਰਨ ਹੈ। ਉਹਨਾਂ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਸੀ ਅਤੇ ਹੁਣ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ।"

ਅਤਿਸ਼ੀ ਨੇ ਜ਼ਿਕਰ ਕੀਤਾ, "ਅੱਜ ਕਿਸੇ ਨੂੰ ਡਰਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਸੱਚ ਨੂੰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ। ਇਹ ਸਿਰਫ਼ ਸਤੇਂਦਰ ਜੈਨ ਦੀ ਲੜਾਈ ਨਹੀਂ ਹੈ। ਇਹ ਸੱਤਾ ਦੀ ਦੁਰਵਰਤੋਂ ਵਿਰੁੱਧ ਖੜ੍ਹੇ ਹਰ ਵਿਅਕਤੀ ਦੀ ਲੜਾਈ ਹੈ। 'ਆਪ' ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।"

Advertisement
×