ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਹਫ਼ਤਾ ਸਮਾਪਤ

ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਨੇ 14 ਜ਼ਿਲ੍ਹਿਆਂ ’ਚ ਖੂਨਦਾਨ ਕੈਂਪ ਲਗਾਏ; ਲੋੜਵੰਦਾਂ ਦੀ ਮਦਦ ਕੀਤੀ

ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਹਫ਼ਤਾ ਸਮਾਪਤ

ਭਾਜਪਾ ਵਰਕਰ ਖੂਨਦਾਨ ਕਰਦਾ ਹੋਇਆ। -ਫੋਟੋ: ਦਿਓਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਸਤੰਬਰ

ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ 14 ਸਤੰਬਰ ਤੋਂ 20 ਸਤੰਬਰ ਤਕ ਸੇਵਾ ਹਫ਼ਤਾ ਮਨਾਇਆ ਗਿਆ ਤੇ ਥਾਂ-ਥਾਂ ਕਈ ਪ੍ਰੋਗਰਾਮ ਕਰਕੇ ਸਮਾਜ ਸੇਵਾ ਕਰਨ ਦਾ ਦਾਅਵਾ ਕੀਤਾ ਗਿਆ।

ਸ੍ਰੀ ਰਾਜੇਸ਼ ਭਾਟੀਆ ਨੇ ਦੱਸਿਆ ਕਿ ਦਿੱਲੀ ਦੇ ਭਾਜਪਾ ਵਰਕਰਾਂ ਨੇ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਦੇ 280 ਮੰਡਲਾਂ ਵਿੱਚ ਵੱਖ ਵੱਖ ਸੇਵਾ ਪ੍ਰੋਗਰਾਮਾਂ ਕੀਤੇ। ਸੇਵਾ ਹਫ਼ਤੇ ਦੇ ਤਹਿਤ 14 ਜ਼ਿਲ੍ਹਿਆਂ ਦੇ 3780 ਦਿਵਿਆਂਗਾਂ ਨੂੰ 4290 ਨਕਲੀ ਅੰਗ ਵੰਡੇ ਗਏ। 520 ਬਸਤੀਆਂ ਅਤੇ 78 ਹਸਪਤਾਲਾਂ ਵਿੱਚ ਫਲ ਵੰਡੇ ਗਏ। 2660 ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਖੂਨਦਾਨ ਕੀਤਾ ਤੇ 660 ਵਰਕਰਾਂ ਨੇ ਹਸਪਤਾਲਾਂ ਰਾਹੀਂ ਪਲਾਜ਼ਮਾ ਦਾਨ ਕੀਤਾ। 4264 ਬੂਥਾਂ ਤੇ 30,160 ਬੂਟੇ ਲਗਾਏ ਗਏ ਤੇ ਵਾਤਾਵਰਨ ਦੀ ਸੰਭਾਲ ਲਈ ਵਾਅਦਾ ਕੀਤਾ ਗਿਆ। ਸੰਸਦ ਮੈਂਬਰਾਂ ਤੋਂ ਲੈ ਕੇ ਕਾਰਕੁਨਾਂ ਤੱਕ 1154 ਜਨਤਕ ਥਾਵਾਂ ‘ਤੇ ਸਫਾਈ ਅਭਿਆਨ ਚਲਾਇਆ ਗਿਆ। ਕੋਵਿਡ -19 ਤੋਂ ਬਚਾਅ ਲਈ ਸੈਨੀਟਾਈਜ਼ਰ, ਮਾਸਕ ਤੇ ਡੀਕੋਕੇਸ਼ਨ ਦੇ ਪੈਕੇਟ ਵੰਡੇ ਗਏ।

ਸੈਨੇਟਰੀ ਪੈਡ, ਸਿਲਾਈ ਮਸ਼ੀਨਾਂ, ਕੁਕਰ, ਗੈਸ ਸਟੋਵ, ਕਿਸਾਨ ਭਰਾਵਾਂ ਲਈ ਖੇਤੀਬਾੜੀ ਉਪਕਰਨ, ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਬੈਗ, ਸਟੇਸ਼ਨਰੀ ਦੀਆਂ ਚੀਜ਼ਾਂ ਵੰਡੀਆਂ ਗਈਆਂ। ਦੰਦਾਂ ਦੀ ਜਾਂਚ, ਅੱਖਾਂ ਦੀ ਜਾਂਚ ਲਈ ਸਿਹਤ ਕੈਂਪ ਵੀ ਲਗਾਏ ਗਏ। 

ਭਾਜਪਾ ਨੇ ਰਤੀਆ ਵਿੱਚ ਵੰਡੇ ਕੱਪੜੇ ਦੇ ਥੈਲੇ

ਰਤੀਆ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੈ ਕੇ ਭਾਜਪਾ ਵੱਲੋਂ ਚਲਾਏ ਜਾ ਰਹੇ ਸੇਵਾ ਹਫ਼ਤੇ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਹਾਂ, ਪੌਲੀਥੀਨ ਨੂੰ ਨਾ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਸ਼ਹਿਰ ਵਿੱਚ ਕੱਪੜੇ ਦੇ ਬੈਗ ਵੰਡੇ ਗਏ। ਮੁਹਿੰਮ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ ਦੀ ਅਗਵਾਈ ਵਿੱਚ ਚਲਾਈ ਗਈ। ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਦੇਸ਼ ਦੇ ਹਰ ਵਰਗ ਦੇ ਹਿੱਤ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਉਪਲੱਬਧੀਆਂ ਆਪਣੇ ਲਈ ਨਾ ਹੋ ਕੇ ਕੇਵਲ ਦੇਸ਼ ਵਾਸੀਆਂ ਲਈ ਹੁੰਦੀਆਂ ਹਨ। ਇਸ ਮੌਕੇ ਸ਼ਹਿਰੀ ਮੰਡਲ ਪ੍ਰਧਾਨ ਸੁਖਵਿੰਦਰ ਗੋਇਲ, ਸ਼ਾਮ ਕੰਬੋਜ, ਕੇਵਲ ਮਹਿਤਾ, ਅਵੀ ਵਧਵਾ, ਗੋਲਡੀ, ਨਵਜੋਤ ਗਰੋਹਾ ਸਮੇਤ ਅਨੇਕਾਂ ਵਰਕਰਾਂ ਮੈਂਬਰ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All