ਭਲਸਵਾ ਲੈਂਡਫਿਲ ਘਟਨਾ: ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣੀ

ਭਲਸਵਾ ਲੈਂਡਫਿਲ ਘਟਨਾ: ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 14 ਦਸੰਬਰ

ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦੁਪਹਿਰ ਇਕ ਟਵੀਟ ਕਰ ਕੇ ਦੱਸਿਆ ਕਿ ਭਲਸਵਾ ਲੈਂਡਫਿਲ ਸਾਈਟ ‘ਤੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਲਈ ਵਾਤਾਵਰਨ ਵਿਭਾਗ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਅੱਗ ਦੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਦੋ ਦਿਨਾਂ ਵਿੱਚ ਆਪਣੀ ਰਿਪੋਰਟ ਵਿਭਾਗ ਨੂੰ ਸੌਂਪੇਗੀ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਰਾਏ ਨੇ ਦੱਸਿਆ ਕਿ ਇਸ ਕਮੇਟੀ ਦੇ ਮੁਖੀ ਸੀਨੀਅਰ ਵਾਤਾਵਰਨ ਇੰਜਨੀਅਰ ਡੀ.ਕੇ. ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਵਿੱਚ ਸੀਨੀਅਰ ਵਿਗਿਆਨਕ ਅਧਿਕਾਰੀ ਡਾ. ਚੇਤਨਾ ਅਤੇ ਵਾਤਾਵਰਨ ਇੰਜਨੀਅਰ ਰਾਜੀਵ ਸ਼ਰਮਾ ਸ਼ਾਮਲ ਹਨ। ਤਿੰਨ ਮੈਂਬਰੀ ਟੀਮ 15 ਦਸੰਬਰ ਤੱਕ ਵਾਤਾਵਰਨ ਵਿਭਾਗ ਨੂੰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਭਾਗ ਨੂੰ ਵੀ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਲਸਵਾ ਲੈਂਡਫਿਲ ਸਾਈਟ ‘ਤੇ ਅੱਗ ਲੱਗਣ ਕਾਰਨ ਹਰ ਪਾਸੇ ਧੂੰਆਂ ਹੀ ਧੂੰਆਂ ਹੀ ਛਾ ਗਿਆ। ਧੂੰਏਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇੱਥੇ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ ਪਰ ਭਾਜਪਾ ਸ਼ਾਸਿਤ ਐਮਸੀਡੀ ਕਦੇ ਵੀ ਕਾਰਵਾਈ ਕਰਦੀ ਨਜ਼ਰ ਨਹੀਂ ਆਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਤਿੰਨ ਲੈਂਡਫਿਲਾਂ ਵਿੱਚੋਂ ਇੱਕ ਭਲਸਵਾ ਲੈਂਡਫਿਲ ਰਾਜਧਾਨੀ ਦੀ ਕੁੱਲ ਆਬਾਦੀ ਦੇ ਲਗਪਗ 50 ਫੀਸਦ ਨੂੰ ਪੂਰਾ ਕਰਦੀ ਹੈ। ਇਹ ਲੈਂਡਫਿਲ ਆਸ-ਪਾਸ ਝੁੱਗੀ-ਝੌਂਪੜੀ ਵਾਲਿਆਂ ਲਈ ਖਤਰਾ ਬਣਿਆ ਹੋਇਆ ਹੈ। ਅਗਸਤ ਵਿੱਚ ਕਰੀਬ 70-80 ਮੀਟ੍ਰਿਕ ਟਨ ਕੂੜੇ ਦਾ ਇੱਕ ਪਹਾੜ ਨੇੜਲੀਆਂ ਝੁੱਗੀਆਂ ‘ਤੇ ਡਿੱਗ ਗਿਆ ਸੀ ਜਿੱਥੇ ਲਗਪਗ 5,000 ਲੋਕ ਰਹਿੰਦੇ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇਹ ਹਾਦਸਾ ਦਿਨ ਵੇਲੇ ਵਾਪਰਿਆ ਤਾਂ ਜੋ ਆਸਪਾਸ ਰਹਿਣ ਵਾਲੇ ਲੋਕ ਸਮੇਂ ਸਿਰ ਘਰਾਂ ਤੋਂ ਬਾਹਰ ਆ ਸਕਣ।

ਅੱਗਜ਼ਨੀ ਦੀਆਂ ਘਟਨਾਵਾਂ ਵਾਤਾਵਰਨ ਪ੍ਰਦੂਸ਼ਿਤ ਕਰਦੀਆਂ: ਪਾਠਕ

ਆਪ’ ਦੇ ਸੀਨੀਅਰ ਨੇਤਾ ਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਸੀ ਅਜਿਹੀਆਂ ਅੱਗਜ਼ਨੀ ਦੀਆਂ ਘਟਨਾਵਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਤੇ ਖੇਤਰ ਵਿੱਚ ਰਹਿਣ ਵਾਲਿਆਂ ਲਈ ਘਾਤਕ ਬਣ ਜਾਂਦੀਆਂ ਹਨ। ਸ੍ਰੀ ਪਾਠਕ ਨੇ ਕਿਹਾ ਕਿ ਹਰ ਸਮੇਂ ਉਨ੍ਹਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਇਨ੍ਹਾਂ ਲੈਂਡਫਿਲਾਂ ਵਿੱਚ ਅੱਗ ਕਿਵੇਂ ਲੱਗਦੀ ਹੈ। ਐਤਵਾਰ ਨੂੰ ਭਲਸਵਾ ਲੈਂਡਫਿਲ ਦੇ ਇੱਕ ਵੱਡੇ ਹਿੱਸੇ ਨੂੰ ਇੱਕ ਵਿਸ਼ਾਲ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਮੰਦਭਾਗੀ ਘਟਨਾ ਕਾਰਨ ਲੈਂਡਫਿਲ ਦੇ ਆਲੇ-ਦੁਆਲੇ ਕੂੜੇ ਦੇ ਢੇਰ ਡਿੱਗ ਗਏ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All