ਦਸ ਲੱਖ ਲੋਕਾਂ ਲਈ ਫਾਇਦੇਮੰਦ ਹੋਵੇਗੀ ਆਵਾਸ ਯੋਜਨਾ: ਪੁਰੀ : The Tribune India

ਦਸ ਲੱਖ ਲੋਕਾਂ ਲਈ ਫਾਇਦੇਮੰਦ ਹੋਵੇਗੀ ਆਵਾਸ ਯੋਜਨਾ: ਪੁਰੀ

ਦਸ ਲੱਖ ਲੋਕਾਂ ਲਈ ਫਾਇਦੇਮੰਦ ਹੋਵੇਗੀ ਆਵਾਸ ਯੋਜਨਾ: ਪੁਰੀ

ਜੇਤੂ ਨਿਸ਼ਾਨ ਬਣਾਉਂਦੇ ਹੋੲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹੰਸ ਰਾਜ ਹੰਸ ਤੇ ਹੋਰ ਆਗੂ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਨਵੰਬਰ

ਦਿੱਲੀ ਮਿਉਂਸਪਲ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ‘ਜਹਾਂ ਝੁੱਗੀ ਵਹਾਂ ਮਕਾਨ’ ਤਹਿਤ ਆਵਾਸ ਯੋਜਨਾ ਦਾ ਦਿੱਲੀ ਦੇ ਲਗਭਗ 10 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਪੁਰੀ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਦਿੱਲੀ ਦੀ ਆਬਾਦੀ 1.67 ਕਰੋੜ ਸੀ। ਜਦੋਂ ਅਗਲੀ ਜਨਗਣਨਾ ਹੋਵੇਗੀ ਤਾਂ ਦਿੱਲੀ ਦੀ ਆਬਾਦੀ 2 ਕਰੋੜ ਤੋਂ ਵੱਧ ਹੋਵੇਗੀ। ਇਸ ਆਬਾਦੀ ਲਈ ਸਾਡੀਆਂ ਯੋਜਨਾਵਾਂ ਜੋ ਇਸ ਸਮੇਂ ਚੱਲ ਰਹੀਆਂ ਹਨ, ਉਨ੍ਹਾਂ ਵਿੱਚ ‘ਜਹਾਂ ਝੁੱਗੀ ਵਹਾਂ ਮਕਾਨ’ ਸ਼ਾਮਲ ਹੈ, ਇਸ ਤਹਿਤ 10 ਲੱਖ ਲਾਭਪਾਤਰੀ ਹੋਣਗੇ। ਇਹ ਸਕੀਮ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਹੈ ਜਿਸ ਦਾ ਲਗਭਗ 50 ਲੱਖ ਲੋਕਾਂ ਨੂੰ ਲਾਭ ਹੋਵੇਗਾ। ਤੀਜੀ ਸਕੀਮ ਲੈਂਡ ਪੂਲਿੰਗ ਹੈ ਜੋ ਹਾਲ ਹੀ ਵਿੱਚ ਸ਼ੁਰੂ ਕੀਤੀ ਹੈ ਅਤੇ 75 ਲੱਖ ਲਾਭਪਾਤਰੀ ਹੋਣਗੇ।

ਮੰਤਰੀ ਨੇ ਕਿਹਾ ਕਿ ਮਾਸਟਰ ਪਲਾਨ 2041, ਜੋ ਹੁਣ ਅੰਤਿਮ ਪੜਾਅ ਵਿੱਚ ਹੈ, ਦਿੱਲੀ ਦੇ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇੱਕ ਦੂਰਦਰਸ਼ੀ ਦਸਤਾਵੇਜ਼ ਬਣਨ ਜਾ ਰਿਹਾ ਹੈ। ਇਸ ਵਿੱਚ ਮੌਜੂਦਾ ਕਲੋਨੀਆਂ ਦੇ ਪੁਨਰ ਨਿਰਮਾਣ ਅਤੇ ਵਿਕਾਸ ਲਈ ਨੀਤੀਆਂ ਹੋਣਗੀਆਂ, ਲੈਂਡ ਪੂਲਿੰਗ ਅਤੇ ਗ੍ਰੀਨ ਡਿਵੈਲਪਮੈਂਟ ਏਰੀਆ ਪਾਲਿਸੀ ਰਾਹੀਂ ਗ੍ਰੀਨਫੀਲਡ ਦਾ ਵਿਕਾਸ ਅਤੇ ਆਧੁਨਿਕ ਅਰਬਨ ਟਰਾਂਸਪੋਰਟ ਦਾ ਨਿਰਮਾਣ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਹੈ।

ਵਿਕਾਸ ਚਰਚਾ: ਆਦੇਸ਼ ਗੁਪਤਾ ਨੇ ਕੇਜਰੀਵਾਲ ਦੀ ਚੁਣੌਤੀ ਸਵੀਕਾਰੀ

ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਦਿੱਤੀ ਬਹਿਸ ਦੀ ਚੁਣੌਤੀ ਬਾਰੇ ਅੱਜ ਸ੍ਰੀ ਕੇਜਰੀਵਾਲ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਦਿੱਲੀ ਨਗਰ ਨਿਗਮ (ਐਮਸੀਡੀ) ਵਿੱਚ ਪਿਛਲੇ 15 ਸਾਲਾਂ ਦੇ ਸ਼ਾਸਨ ਦੌਰਾਨ ਘੱਟੋ-ਘੱਟ ਇੱਕ ਕੰਮ ਦਿਖਾਉਣ ਦੀ ਚੁਣੌਤੀ ਦੇਣ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਜਵਾਬੀ ਹਮਲਾ ਕੀਤਾ ਅਤੇ ‘ਆਪ’ ਦੇ ਕਨਵੀਨਰ ਨੂੰ ਬੁਰਾੜੀ ‘ਚ ਭਾਜਪਾ ਅਤੇ ‘ਆਪ’ ਦੋਵਾਂ ਦੇ ਵਿਕਾਸ ਪ੍ਰੋਜੈਕਟਾਂ ‘ਤੇ ਬਹਿਸ ਕਰਨ ਲਈ ਸੱਦਾ ਦਿੱਤਾ। ਗੁਪਤਾ ਨੇ ਇਹ ਵੀ ਕਿਹਾ, ‘‘ਸੁਣਿਆ ਹੈ ਕਿ ਜੇਕਰ ਲੋਕ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਕਰਦੇ ਹਨ ਕਿ ਉਨ੍ਹਾਂ ਨੇ ਪਿਛਲੇ ਅੱਠ ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੀ ਕੀਤਾ ਹੈ, ਤਾਂ ਉਹ ਇਸ ਨੂੰ ਗਾਲ੍ਹਾਂ ਵਜੋਂ ਲੈਂਦੇ ਹਨ। ਮੈਂ ਕੇਜਰੀਵਾਲ ਨੂੰ 10 ਵਜੇ ਝੜੌਦਾ ਥਾਣੇ (ਬੁਰਾੜੀ) ਵਿੱਚ ਆਉਣ ਦੀ ਚੁਣੌਤੀ ਦੇ ਰਿਹਾ ਹਾਂ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All