DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਜ਼ਫਗੜ੍ਹ ਨਾਲੇ ਦੇ ਨਾਲ ਨਵਾਂ ਟਰੈਫਿਕ ਕੋਰੀਡੋਰ ਬਣਾਉਣ ਨੂੰ ਮਨਜ਼ੂਰੀ

ਵਿੱਤ ਖਰਚ ਕਮੇਟੀ ਨੇ ਮਨਜ਼ੂਰੀ ਦਿੱਤੀ

  • fb
  • twitter
  • whatsapp
  • whatsapp
Advertisement

ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਦਿੱਲੀ ਵਿੱਚ ਨਜ਼ਫਗੜ੍ਹ ਨਾਲੇ ਦੇ ਨਾਲ ਇੱਕ ਨਵਾਂ ਟਰੈਫਿਕ ਕੋਰੀਡੋਰ ਬਣਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੇਖਾ ਗੁਪਤਾ ਦੀ ਪ੍ਰਧਾਨਗੀ ਵਾਲੀ ਵਿੱਤ ਖਰਚ ਕਮੇਟੀ ਨੇ ਨਾਲੇ ਦੇ ਦੋਵੇਂ ਪਾਸੇ ਜੁੜਵੀਆਂ ਦੋ-ਮਾਰਗੀ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਮਨਜ਼ੂਰ ਨਜ਼ਫਗੜ੍ਹ ਡਰੇਨ ਕੋਰੀਡੋਰ ਪ੍ਰਾਜੈਕਟ ਦੀ ਲਾਗਤ ਲਗਪਗ 453.95 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਦਿੱਲੀ ਸਰਕਾਰ ਨੂੰ ਉਮੀਦ ਹੈ ਕਿ ਇਹ ਕੋਰੀਡੋਰ ਮੁੱਖ ਸੜਕਾਂ ’ਤੇ ਦਬਾਅ, ਯਾਤਰਾ ਦਾ ਸਮਾਂ, ਬਾਲਣ ਦੀ ਵਰਤੋਂ ਅਤੇ ਰਾਜਧਾਨੀ ਦੇ ਵਿਅਸਤ ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ ਗੱਡੀਆਂ ਦਾ ਧੂੰਆਂ ਘਟਾਏਗਾ। ਨਜ਼ਫਗੜ੍ਹ ਡਰੇਨ ਕੋਰੀਡੋਰ ਪ੍ਰਾਜੈਕਟ ਅਤੇ ਦਿੱਲੀ ਕਨੈਕਟੀਵਿਟੀ ਯੋਜਨਾ ਤਹਿਤ ਟਰੈਫਿਕ ਸਮੱਸਿਆ ਦਾ ਹੱਲ ਕਰਨਾ ਹੈ।

ਰੇਖਾ ਗੁਪਤਾ ਨੇ ਕਿਹਾ ਕਿ ਇਹ ਸਿਰਫ਼ ਇੱਕ ਸੜਕ ਨਹੀਂ ਹੈ, ਸਗੋਂ ਇਹ ਰਾਜਧਾਨੀ ਦੇ ਆਵਾਜਾਈ ਬੁਨਿਆਦੀ ਢਾਂਚੇ ਵਿੱਚ ਇੱਕ ਵੱਡਾ ਬਦਲਾਅ ਸਾਬਤ ਹੋ ਸਕਦਾ ਹੈ। ਇਸ ਯੋਜਨਾ ਨਾਲ ਡਰੇਨ ਦੇ ਨਾਲ-ਨਾਲ ਇੱਕ ਲਗਾਤਾਰ ਸਰਗਰਮ ਨੈੱਟਵਰਕ ਬਣੇਗਾ, ਜਿਸ ਨਾਲ ਸ਼ਹਿਰ ਦੇ ਵਿਚਕਾਰ ਸਫ਼ਰ ਕਰਨਾ ਅਤੇ ਆਂਢ-ਗੁਆਂਢ ਵਿਚਕਾਰ ਸਥਾਨਕ ਪੱਧਰ ‘ਤੇ ਪਹੁੰਚਣਾ ਵੀ ਸੌਖਾ ਹੋਵੇਗਾ। ਨਜ਼ਫਗੜ੍ਹ ਡਰੇਨ ਕੋਰੀਡੋਰ ਪ੍ਰਾਜੈਕਟ ਨੂੰ ਤਕਨੀਕੀ ਕਮੇਟੀ ਅਤੇ ਹੜ੍ਹ ਕੰਟਰੋਲ ਬੋਰਡ ਵੱਲੋਂ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਮਾਰਚ 2026 ਤੱਕ ਰਸਮੀ ਪ੍ਰਸ਼ਾਸਕੀ ਪ੍ਰਵਾਨਗੀ ਤੋਂ ਬਾਅਦ ਅਪਰੈਲ 2026 ਵਿੱਚ ਟੈਂਡਰਿੰਗ ਹੋਵੇਗੀ ਹੈ, ਜਿਸ ਦੇ ਨਾਲ ਨਿਰਮਾਣ ਮਈ 2026 ਵਿੱਚ ਸ਼ੁਰੂ ਕਰਨ ਦਾ ਟੀਚਾ ਹੈ। ਨਜ਼ਫਗੜ੍ਹ ਡਰੇਨ ਕੋਰੀਡੋਰ ਪ੍ਰਾਜੈਕਟ ਤਹਿਤ ਸੜਕ ਨੈੱਟਵਰਕ ਕੁੱਲ 60.77 ਕਿਲੋਮੀਟਰ ਤੱਕ ਫੈਲਿਆ ਹੋਵੇਗਾ।

Advertisement

Advertisement
Advertisement
×