ਸ਼੍ਰੋਮਣੀ ਕਮੇਟੀ ਨੂੰ ਰਾਮਗੜ੍ਹੀਆ ਬੁੰਗਿਆਂ ਦੀ ਸਾਰ ਲੈਣ ਦੀ ਅਪੀਲ

ਸ਼੍ਰੋਮਣੀ ਕਮੇਟੀ ਨੂੰ ਰਾਮਗੜ੍ਹੀਆ ਬੁੰਗਿਆਂ ਦੀ ਸਾਰ ਲੈਣ ਦੀ ਅਪੀਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ

ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਰਿਆਤ ਨੇ ਮੰਗ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ (ਅੰਮ੍ਰਿਤਸਰ) ਵਿਖੇ ਸਥਿਤ ਰਾਮਗੜ੍ਹੀਆ ਬੁੰਗਿਆਂ ਦੀ ਸਾਰ ਲਈ ਜਾਵੇ ਤੇ ਇਸ ਦੀ ਸਾਂਭ-ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਦੇ ਨਾਲ-ਨਾਲ ਬੁੰਗਿਆਂ ਲਈ ਪਰਿਕਰਮਾ ਵਿੱਚੋਂ ਰਾਹ ਕੱਢਿਆ ਜਾਵੇ। ਸ੍ਰੀ ਰਿਆਤ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਤਿਹਾਸਕ ਬੁੰਗਿਆਂ ਦੀ ਸਾਂਭ ਸੰਭਾਲ ਵਿੱਚ ਵੱਡੀ ਨਾਕਾਮੀ ਸਾਬਤ ਹੋਈ ਹੈ ਜਦੋਂ ਕਿ ਬੁੰਗੇ ਸਿੱਖ ਇਤਿਹਾਸ ਦੀ ਵੱਡੀ ਧਰੋਹਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਉੱਥੇ ਗੰਦ ਸੁੱਟਦੀ ਹੈ ਤੇ ਹੁਣ ਮਜ਼ਦੂਰਾਂ ਨੂੰ ਰਹਿਣ ਵਾਸਤੇ ਥਾਂ ਦਿੰਦੀ ਹੈ। ਇਸ ਦੌਰਾਨ ਉਨ੍ਹਾਂ ਦੁੱਖ ਪ੍ਰਗਟਾਇਆ ਕਿ ਕਿਸੇ ਹੋਰ ਕੌਮ ਕੋਲ ਇਹੋ ਜਿਹੀ ਵਿਰਾਸਤ ਹੁੰਦੀ ਤਾਂ ਉਹ ਬਹੁਤ ਕਦਰ ਪਾਉਂਦੀ, ਪਰ ਕਮੇਟੀ ਨੇ ਅਜਿਹੀ ਵਿਰਾਸਤ ਨੂੰ ਅਣਗੌਲਿਆਂ ਕੀਤਾ ਹੈ।  ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਰਾਮਗੜ੍ਹੀਆ ਬੁੰਗਿਆਂ ਦੇ ਬਿਹਤਰ ਰੱਖ-ਰਖਾਓ ਵਾਸਤੇ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪਰਿਕਰਮਾ ਵਿੱਚ ਸਥਿਤ ਇਨ੍ਹਾਂ ਦੋਨਾਂ ਬੁੰਗਿਆਂ ਲਈ ਰਾਹ ਇਸੇ ਪਰਿਕਰਮਾ ਵਿੱਚੋਂ ਕੱਢਣ ਦੀ ਮੰਗ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਕੋਈ ਹੁੰਗਾਰਾ ਸ਼੍ਰੋਮਣੀ ਕਮੇਟੀ ਨੇ ਨਹੀਂ ਭਰਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All