DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਂਟ ਮਾਡਲ ਸਕੂਲ ਦਾ ਸਾਲਾਨਾ ਸਮਾਗਮ

ਪ੍ਰਦੂਸ਼ਣ ਘਟਾਉਣ ਬਾਰੇ ਜਾਗਰੂਕਤਾ ਨਾਟਕ ਖੇਡਿਆ

  • fb
  • twitter
  • whatsapp
  • whatsapp
Advertisement

ਸੇਂਟ ਮਾਡਲ ਪਬਲਿਕ ਸਕੂਲ ਮਹਿੰਦਰਾ ਪਾਰਕ ਵਿੱਚ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਸਮਾਗਮਾਂ ਦਾ ਮਕਸਦ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ, ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਤਿਉਹਾਰਾਂ ਨੂੰ ਮਨਾਉਣ ਦੇ ਮਹੱਤਵ ਬਾਰੇ ਜਾਣੂ ਕਰਾਉਣਾ ਸੀ। ਇਸ ਮੌਕੇ ਵਿਦਿਆਰਥੀਆਂ ਵਲੋਂ ਕੌਮੀ ਏਕਤਾ ਨੂੰ ਦਰਸਾਉਂਦਾ ਨ੍ਰਿਤ, ਕੌਮੀ ਗੀਤ, ਭਾਸ਼ਣ ਦੇ ਨਾਲ ਨਾਲ ਸੰਵਿਧਾਨ ਵਿੱਚ ਹੱਕ ਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ। ਨਾਲ ਹੀ ਅਜੋਕੇ ਸਮੇਂ ਦੇ ਭਖ਼ਦੇ ਮੁੱਦੇ ‘ਪ੍ਰਦੂਸ਼ਣ’ ਨੂੰ ਰੋਕਣ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦਾ ਸੁਨੇਹਾ ਦਿੰਦਾ ਨੁੱਕੜ ਨਾਟਕ ਵੀ ਖੇਡਿਆ। ਇਸ ਤੋਂ ਇਲਾਵਾ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਜਿੱਥੇ ਅੱਜ ਕੱਲ੍ਹ ਬੱਚਿਆਂ ਨਾਲ ਹੋ ਰਹੇ ਸਰੀਰਕ ਅਤਿਆਚਾਰ ਬਾਰੇ ਨਾਟਕ ਖੇਡਿਆ ਉੱਥੇ ਹੀ ਮੁੰਡਿਆਂ ਅਤੇ ਕੁੜੀਆਂ ਨੂੰ ਗਲਤ ਸੋਚ ਵਾਲੇ ਪਰਿਵਾਰਕ ਅਤੇ ਸਮਾਜਿਕ ਸਬੰਧੀਆਂ ਤੋਂ ਸੁਚੇਤ ਰਹਿਣ ਲਈ ਸੰਵਿਧਾਨ ਵਿੱਚ ਦਰਜ ਸਮਾਜਿਕ ਸੁਰੱਖਿਆ ਦੇ ਹੱਕ ਬਾਰੇ ਸੁਚੇਤ ਰਹਿਣ ਦੀ ਸਹੁੰ ਚੁਕਾਈ ਗਈ। ਦੱਸਣਯੋਗ ਗੱਲ ਹੈ ਕਿ ਸਕੂਲ ਦੇ ਪ੍ਰਬੰਧਕ ਹਰਵਿੰਦਰ ਸਿੰਘ ਅਤੇ ਰਮਣੀਕ ਸਿੰਘ ਆਪਣੇ ਵਿਦਿਆਰਥੀਆਂ ਲਈ ਵਿਦਿਅਕ ਸਿਖਲਾਈ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਲਈ ਵੀ ਸਦਾ ਯਤਨਸ਼ੀਲ ਰਹਿੰਦੇ ਹਨ। ਵਿਦਿਅਕ ਸਲਾਹਕਾਰ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਸਕੂਲ ਦੀ ਅਧਿਆਪਕਾਵਾਂ ਪ੍ਰੀਤੀ, ਤਾਨੀਆ, ਸੋਨੀਆ, ਸ਼ਬਾਨਾ, ਭਾਰਤੀ ਤੇ ਪ੍ਰਿਅੰਕਾ ਆਦਿ ਦੀ ਮਿਹਨਤ ਅਤੇ ਲਗਨ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Advertisement
Advertisement
×