DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ankita Bhandari murder: ਮਾਪਿਆਂ ਵੱਲੋਂ ਇੰਡੀਆ ਗੇਟ 'ਤੇ ਪ੍ਰਦਰਸ਼ਨ; ਦੁਸ਼ਯੰਤ ਗੌਤਮ ਦੀ ਬਤੌਰ ਰਾਜਪਾਲ ਨਿਯੁਕਤੀ ਰੋਕਣ ਦੀ ਮੰਗ

ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੰਗਿਆ ਮੁਲਾਕਾਤ ਦਾ ਸਮਾਂ; ਮੰਗ ਨਾ ਮੰਨੇ ਜਾਣ 'ਤੇ ਦੇਹਰਾਦੂਨ ਵਿੱਚ ਭੁੱਖ ਹੜਤਾਲ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਡੜਾ ਬੁੱਧਵਾਰ ਨੂੰ ਇੰਡੀਆ ਗੇਟ ਨੇੜੇ ਅੰਕਿਤਾ ਭੰਡਾਰੀ ਦੇ ਮਾਪਿਆਂ ਨਾਲ ਮੁਲਾਕਾਤ ਕਰਦੇ ਹੋਏ (Photo ANI)
Advertisement

ਉੱਤਰਾਖੰਡ ਵਿੱਚ 2022 ਦੌਰਾਨ ਇੱਕ ਰਿਜ਼ੋਰਟ ਵਿੱਚ ਕਤਲ ਕੀਤੀ ਗਈ 19 ਸਾਲਾ ਅੰਕਿਤਾ ਭੰਡਾਰੀ ਦੇ ਮਾਪਿਆਂ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਇੰਡੀਆ ਗੇਟ ਨੇੜੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਇਸ ਮਾਮਲੇ ਦੀ ਚੱਲ ਰਹੀ ਸੀ ਬੀ ਆਈ (CBI) ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਭਾਜਪਾ ਆਗੂ ਦੁਸ਼ਯੰਤ ਕੁਮਾਰ ਗੌਤਮ ਦੀ ਸਿੱਕਮ ਦੇ ਰਾਜਪਾਲ ਵਜੋਂ ਨਿਯੁਕਤੀ 'ਤੇ ਰੋਕ ਲਗਾਈ ਜਾਵੇ। ਦੁਸ਼ਯੰਤ ਗੌਤਮ ਨੂੰ ਸੋਮਵਾਰ ਨੂੰ ਹੀ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰਿਸ਼ੀਕੇਸ਼ ਦੇ ਵਨੰਤਰਾ ਰਿਜ਼ੋਰਟ ਵਿੱਚ ਬਤੌਰ ਰਿਸੈਪਸ਼ਨਿਸਟ ਕੰਮ ਕਰਦੀ ਅੰਕਿਤਾ ਦਾ 18 ਸਤੰਬਰ 2022 ਨੂੰ ਕਤਲ ਹੋਇਆ ਸੀ ਤੇ ਚਾਰ ਦਿਨ ਬਾਅਦ ਉਸਦੀ ਲਾਸ਼ ਚਿੱਲਾ ਨਹਿਰ ਵਿੱਚੋਂ ਮਿਲੀ ਸੀ। ਇਸ ਮਾਮਲੇ ਵਿੱਚ ਰਿਜ਼ੋਰਟ ਮਾਲਕ ਅਤੇ ਸਾਬਕਾ ਭਾਜਪਾ ਆਗੂ ਵਿਨੋਦ ਆਰੀਆ ਦੇ ਪੁੱਤਰ ਪੁਲਕਿਤ ਆਰੀਆ ਸਮੇਤ ਦੋ ਹੋਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਇਸ ਕਤਲ ਕਾਂਡ ਵਿੱਚ ਕਿਸੇ ਅਣਪਛਾਤੇ 'ਵੀ ਆਈ ਪੀ' (VIP) ਦੇ ਸ਼ਾਮਲ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਅੰਕਿਤਾ ਦੇ ਪਰਿਵਾਰ ਅਤੇ ਕਾਰਕੁਨਾਂ ਵੱਲੋਂ ਇਸ ਕਥਿਤ ਵੀ ਆਈ ਪੀ ਵਜੋਂ ਦੁਸ਼ਯੰਤ ਕੁਮਾਰ ਗੌਤਮ ਦਾ ਨਾਂ ਲਿਆ ਜਾ ਰਿਹਾ ਹੈ। ਹਾਲਾਂਕਿ, ਗੌਤਮ ਨੇ ਇਨ੍ਹਾਂ ਦੋਸ਼ਾਂ (ਜੋ ਅਜੇ ਸਾਬਤ ਨਹੀਂ ਹੋਏ) ਨੂੰ ਨਕਾਰਦਿਆਂ ਪਰਿਵਾਰ ਖਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ।

Advertisement

ਇੰਡੀਆ ਗੇਟ ਨੇੜੇ ਫੁੱਟਪਾਥ 'ਤੇ ਬੈਠੀ ਅੰਕਿਤਾ ਦੀ ਮਾਂ ਭਾਵੁਕ ਹੋ ਗਈ। ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦੇ ਕਤਲ ਵਿੱਚ ਵੀ ਆਈ ਪੀ ਦੀ ਅਹਿਮ ਭੂਮਿਕਾ ਸੀ ਅਤੇ ਹੁਣ ਉਸੇ ਨੂੰ ਸਿੱਕਮ ਦਾ ਰਾਜਪਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਉਹ ਦੇਹਰਾਦੂਨ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕਰਨਗੇ।

Advertisement

ਉੱਤਰਾਖੰਡ ਕਾਂਗਰਸ ਵੱਲੋਂ ਵੀ ਇਸ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਦਾਅਵਾ ਹੈ ਕਿ ਸੰਵਿਧਾਨਕ ਅਹੁਦੇ 'ਤੇ ਰਹਿੰਦਿਆਂ ਰਾਜਪਾਲ ਖਿਲਾਫ਼ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ, ਇਸ ਲਈ ਗੌਤਮ ਨੂੰ ਬਚਾਉਣ ਖਾਤਰ ਇਹ ਨਿਯੁਕਤੀ ਕੀਤੀ ਗਈ ਹੈ। ਦੱਸ ਦਈਏ ਕਿ ਦੁਸ਼ਯੰਤ ਗੌਤਮ ਭਾਜਪਾ ਦੇ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਉੱਤਰਾਖੰਡ ਦੇ ਇੰਚਾਰਜ ਰਹਿ ਚੁੱਕੇ ਹਨ।

ਇਸੇ ਦੌਰਾਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਡੀਆ ਗੇਟ 'ਤੇ ਆਪਣੀ ਧੀ ਲਈ ਇਨਸਾਫ਼ ਦੀ ਮੰਗ ਕਰ ਰਹੇ ਅੰਕਿਤਾ ਭੰਡਾਰੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਦੇ ਹੋਰ ਆਗੂ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਭੰਡਾਰੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ, ਉਹ ਅਜੇ ਵੀ ਆਪਣੀ ਧੀ ਨਾਲ ਹੋਏ ਇਸ ਨਾ-ਬਖ਼ਸ਼ਣਯੋਗ ਅਪਰਾਧ ਲਈ ਇਨਸਾਫ਼ ਦੀ ਉਡੀਕ ਕਰ ਰਹੇ ਹਨ।

Advertisement
×