
ਟੀਕਰੀ ਸਰਹੱਦ ’ਤੇ ਕਿਤਾਬਾਂ ਪੜ੍ਹਦੇ ਹੋਏ ਕਿਸਾਨ। -ਫੋਟੋ: ਦਿਓਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਦਿੱਲੀ ਦੇ ਕਿਸਾਨ ਸੰਘਰਸ਼ ਵਿਚ ਸਿੰਘੂ ਤੇ ਟੀਕਰੀ ਬਾਰਡਰ ਉੱਪਰ ਖਾਣੇ ਵਾਲੇ ਸਾਮਾਨ ਦੇ ਥਾਂ-ਥਾਂ ਸਟਾਲ ਲੱਗੇ ਹੋਏ ਹਨ। ਇਸ ਦੇ ਨਾਲ ਹੀ ਟਿਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਉੱਪਰ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਆਨਲਾਈਨ ਕਿਤਾਬ ਘਰ ਵੱਲੋਂ ਮੁਫ਼ਤ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ। ਇਸ ਵਿਚ ਲੇਖਕ ਮਨਜਿੰਦਰ ਮਾਖਾ, ਮਨਿੰਦਰ ਬੱਬੂ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਚਰਨਦੀਪ ਸਿੰਘ ਚੀਨਾ ਨੇ ਲੋਕਾਂ ਨੂੰ ਕਿਤਾਬਾਂ ਵੰਡੀਆਂ। ਇਸ ਦੌਰਾਨ ਸਿੰਘੂ ਬਾਰਡਰ ’ਤੇ ਕਿਤਾਬ ਘਰ ਦਾ ਪੋਸਟਰ ਲਾ ਕੇ ਨੌਜਵਾਨ ਵੱਲੋਂ ਇੱਥੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਇਹ ਉਪਰਾਲਾ ਖਾਣੇ ਦੇ ਲੰਗਰਾਂ ਰਾਹੀਂ ਢਿੱਡ ਭਰਨ ਦੇ ਨਾਲ ਨਾਲ ਬੌਧਿਕ ਖ਼ੁਰਾਕ ਦੀ ਘਾਟ ਵੀ ਪੂਰੀ ਕਰੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ