DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amit Shah ਵੱਲੋਂ ਬਾਰਾਪੁਲਾ ਕੋਰੀਡੋਰ ਦਾ ਉਦਘਾਟਨ

ਤਿੰਨ ਹੋਰ ਸਡ਼ਕ ਪ੍ਰਾਜੈਕਟਾਂ ਦੀ ਸ਼ੁਰੂਆਤ; ਪਿਛਲੀ ਸਰਕਾਰ ਨੇ ਦਿੱਲੀ ਨੂੰ ਬਰਬਾਦ ਕੀਤਾ: ਰੇਖਾ ਗੁਪਤਾ

  • fb
  • twitter
  • whatsapp
  • whatsapp
featured-img featured-img
ਮਹਿਮਾਨਾਂ ਦਾ ਸਵਾਗਤ ਕਰਦੀਆਂ ਹੋਈਆਂ ਬ੍ਰਹਮ ਕੁਮਾਰੀ ਭਵਨ ਦੀਆਂ ਸੰਚਾਲਕ ਭੈਣਾਂ। -ਫੋਟੋ: ਸਤਨਾਮ ਸਿੰਘ
Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੌਮੀ ਰਾਜਧਾਨੀ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਬਾਰਾਪੁਲਾ ਫੇਜ਼-3 ਐਲੀਵੇਟਿਡ ਕੋਰੀਡੋਰ ਸਮੇਤ 1,941 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਵੱਡੇ ਸੜਕ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਸਬੰਧੀ ਸਮਾਗਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਸੜਕ ਆਵਾਜਾਈ ਰਾਜ ਮੰਤਰੀ ਹਰਸ਼ ਮਲਹੋਤਰਾ, ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਸਣੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਗੁਪਤਾ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਦਾ ਸਿਹਰਾ ‘ਡਬਲ-ਇੰਜਣ ਸਰਕਾਰ ਦੀ ਤਾਕਤ’ ਨੂੰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਿਛਲੀ ਸਰਕਾਰ ਨੇ ਦਿੱਲੀ ਨੂੰ ਬਰਬਾਦ ਕਰਨ ਅਤੇ ਸ਼ਹਿਰ ਦੇ ਵਿਕਾਸ ਨੂੰ ਠੱਪ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਹੁਣ ਡਬਲ-ਇੰਜਣ ਸਰਕਾਰ ਵੱਲੋਂ ਦਿੱਲੀ ਦੇ ਰੁਕੇ ਹੋਏ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਕੇਂਦਰ ਅਤੇ ਦਿੱਲੀ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਆਵਾਜਾਈ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਈ ਪ੍ਰਾਜੈਕਟਾਂ ਦੀ ਯੋਜਨਾ ਬਣਾ ਰਹੀ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਨੂੰ ਪਿਛਲੇ 50 ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਬਾਰਾਪੁਲਾ ਫਲਾਈਓਵਰ ਲਈ 11 ਸਾਲ ਦਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ ਹੈ। ਵਰਮਾ ਨੇ ਕਿਹਾ, ‘‘ਪਿਛਲੇ ਸਾਲ ਅਸੀਂ ਵਾਅਦਾ ਕੀਤਾ ਸੀ ਕਿ ਬਾਰਾਪੁਲਾ ਫਲਾਈਓਵਰ ਦਾ ਕੰਮ ਇੱਕ ਸਾਲ ਵਿੱਚ ਪੂਰਾ ਹੋ ਜਾਵੇਗਾ ਅਤੇ ਅਸੀਂ ਇਸ ਨੂੰ ਕਰ ਕੇ ਦਿਖਾਇਆ ਹੈ। ਪਿਛਲੇ 18 ਮਹੀਨਿਆਂ ਵਿੱਚ ਬਹਾਨੇਬਾਜ਼ੀ ਦੀ ਕੋਈ ਰਾਜਨੀਤੀ ਨਹੀਂ ਹੋਈ ਸਗੋਂ ਸਰਕਾਰ ਨੇ ਸਿਰਫ਼ ਜਨਤਾ ਲਈ ਕੰਮ ਕੀਤਾ ਹੈ।’’

ਚਾਰ ਪ੍ਰਾਜੈਕਟਾਂ ਵਿੱਚੋਂ ਸਭ ਤੋਂ ਵੱਡੇ ਬਾਰਾਪੁਲਾ ਫੇਜ਼-3 ਐਲੀਵੇਟਿਡ ਰੋਡ ਕੋਰੀਡੋਰ ਪ੍ਰਾਜੈਕਟ ਦਾ ਉਦੇਸ਼ ਪੂਰਬੀ ਅਤੇ ਦੱਖਣੀ ਦਿੱਲੀ ਵਿਚਕਾਰ ਨਿਰਵਿਘਨ ਸੰਪਰਕ ਉਪਲਬਧ ਕਰਵਾਉਣਾ ਹੈ। ਇਸ ਤਹਿਤ ਸਿਗਨਲ-ਫ੍ਰੀ ਮਾਰਗ ਰਾਹੀਂ ਮਯੂਰ ਵਿਹਾਰ ਫੇਜ਼-1 ਅਤੇ ਏਮਜ਼ ਨੂੰ ਜੋੜਿਆ ਜਾਵੇਗਾ। ਇਹ ਫਲਾਈਓਵਰ ਸਰਾਏ ਕਾਲੇ ਖਾਂ ਵਿੱਚ ਮੌਜੂਦਾ ਬਾਰਾਪੁਲਾ ਫਲਾਈਓਵਰ ਨਾਲ ਜੁੜ ਜਾਵੇਗਾ, ਜਿਸ ਨਾਲ ਕਰੀਬ 10 ਕਿਲੋਮੀਟਰ ਲੰਬੇ ਮਾਰਗ ਦਾ ਵਿਸਤਾਰ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਨੂੰ ਮੂਲ ਰੂਪ ਵਿੱਚ 2014 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ 2015 ਵਿੱਚ ਇਸ ਦਾ ਕੰਮ ਸ਼ੁਰੂ ਹੋਇਆ ਸੀ। ਇਸ ਨੂੰ 2017 ਤੱਕ ਪੂਰਾ ਕੀਤਾ ਜਾਣਾ ਸੀ ਪਰ ਕਈ ਵਾਰ ਦੇਰੀ ਹੋਈ ਅਤੇ ਪ੍ਰਾਜੈਕਟ ਦੀ ਸੋਧੀ ਹੋਈ ਲਾਗਤ ਵਧ ਕੇ ਕਰੀਬ 1,635 ਕਰੋੜ ਰੁਪਏ ਹੋ ਗਈ। ਹੋਰ ਪ੍ਰਾਜੈਕਟਾਂ ਵਿੱਚ ਦੱਖਣੀ ਦਿੱਲੀ ਵਿੱਚ ਆਵਾਜਾਈ ਜਾਮ ਘਟਾਉਣ ਲਈ ਦੋ ਨਵੇਂ ਫਲਾਈਓਵਰ ਅਤੇ ਉੱਤਰੀ ਦਿੱਲੀ ਵਿੱਚ ਆਊਟਰ ਰਿੰਗ ਰੋਡ ਉੱਤੇ ਇੱਕ ਅੰਡਰਪਾਸ ਦਾ ਨਿਰਮਾਣ ਸ਼ਾਮਲ ਹੈ।

Advertisement

Advertisement
Advertisement
×