SIR ਵਿਵਾਦ ਦਰਮਿਆਨ ਉਪ ਰਾਸ਼ਟਰਪਤੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੀ ਅਹਿਮ ਕਮੇਟੀ ਲਈ ਕੀਤਾ ਨਾਮਜ਼ਦ
ਉਜ਼ਬੇਕਿਸਤਾਨ ਵਿੱਚ ਹੋਣ ਵਾਲੀ ਆਈ ਪੀ ਯੂ ਗਲੋਬਲ ਕਾਨਫਰੰਸ ਵਿੱਚ ਵੀ ਭਾਰਤੀ ਸੰਸਦ ਦੀ ਨੁਮਾਇੰਦਗੀ ਕਰਨਗੇ ਰਾਘਵ ਚੱਢਾ
ਰਾਘਵ ਚੱਢਾ ਦੀ ਵੋਟਰ ਰਜਿਸਟ੍ਰੇਸ਼ਨ ਸਥਿਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਅੱਜ ਪੰਜਾਬ ਦੇ ਸੰਸਦ ਮੈਂਬਰ ਨੂੰ ਇੱਕ ਮਹੱਤਵਪੂਰਨ ਸੰਸਦੀ ਕਮੇਟੀ ਵਿੱਚ ਨਾਮਜ਼ਦ ਕੀਤਾ ਹੈ।
ਰਾਘਵ ਚੱਢਾ ਨੂੰ ਰਾਜ ਸਭਾ ਦੀ ਜਨਰਲ ਪਰਪਜ਼ ਕਮੇਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਅਤੇ ਹੋਰ ਸੀਨੀਅਰ ਆਗੂ ਜਿਵੇਂ ਕਿ ਐੱਮ ਥੰਬੀ ਦੁਰਾਈ (ਏ ਆਈ ਏ ਡੀ ਐੱਮ ਕੇ), ਮੁਕੁਲ ਵਾਸਨਿਕ ਅਤੇ ਰਣਜੀਤ ਰੰਜਨ (ਕਾਂਗਰਸ), ਤਿਰੂਚੀ ਸਿਵਾ (ਡੀ ਐੱਮ ਕੇ), ਅਤੇ ਕੇ ਲਕਸ਼ਮਣ (ਭਾਜਪਾ) ਸ਼ਾਮਲ ਹਨ।
ਜਨਰਲ ਪਰਪਜ਼ ਕਮੇਟੀ ਇੱਕ ਮੁੱਖ ਸਲਾਹਕਾਰ ਭੂਮਿਕਾ ਨਿਭਾਉਂਦੀ ਹੈ ਅਤੇ ਉਨ੍ਹਾਂ ਮਾਮਲਿਆਂ ਨਾਲ ਨਜਿੱਠਦੀ ਹੈ ਜੋ ਕਿਸੇ ਹੋਰ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ।
ਰਾਜ ਸਭਾ ਦੇ ਚੇਅਰਮੈਨ ਰਾਧਾਕ੍ਰਿਸ਼ਨਨ ਖੁਦ ਇਸ ਕਮੇਟੀ ਦੀ ਪ੍ਰਧਾਨਗੀ ਕਰਦੇ ਹਨ। ਇਸ ਵਿੱਚ ਡਿਪਟੀ ਚੇਅਰਮੈਨ, ਉਪ-ਚੇਅਰਪਰਸਨਾਂ ਦਾ ਇੱਕ ਪੈਨਲ, ਸਾਰੀਆਂ ਵਿਭਾਗੀ ਸਥਾਈ ਕਮੇਟੀਆਂ ਦੇ ਚੇਅਰਮੈਨ ਅਤੇ ਸਦਨ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਤੇ ਸਮੂਹਾਂ ਦੇ ਆਗੂ ਸ਼ਾਮਲ ਹਨ।
ਕਮੇਟੀ ਪੂਰੇ ਸਦਨ ਦੀ ਅਗਵਾਈ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਰਵਉੱਚ ਜਾਂ ਸਲਾਹਕਾਰ ਫੋਰਮ ਵਜੋਂ ਕੰਮ ਕਰਦੀ ਹੈ।
ਇਸ ਤੋਂ ਇਲਾਵਾ ਇੱਕ ਵੱਖਰੇ ਘਟਨਾਕ੍ਰਮ ਵਿੱਚ, ਚੱਢਾ ਨੂੰ 4 ਤੋਂ 6 ਸਤੰਬਰ ਤੱਕ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਣ ਵਾਲੇ 12ਵੀਂ ਇੰਟਰ-ਪਾਰਲੀਮੈਂਟਰੀ ਯੂਨੀਅਨ ਗਲੋਬਲ ਕਾਨਫਰੰਸ ਆਫ਼ ਯੰਗ ਪਾਰਲੀਮੈਂਟੇਰੀਅਨਜ਼ ਵਿੱਚ ਭਾਰਤੀ ਸੰਸਦ ਦੀ ਨੁਮਾਇੰਦਗੀ ਕਰਨ ਲਈ ਵੀ ਚੁਣਿਆ ਗਿਆ ਹੈ।
ਉੱਥੇ ਹੀ ਰਾਘਵ ਚੱਢਾ ਨੇ ਇਸ ਨਾਮਜ਼ਦਗੀ ਲਈ ਭਾਰਤ ਦੇ ਉਪ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।

