DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ ਦਲ ਦਿੱਲੀ ਸਟੇਟ ਗੁਰਦੁਆਰਾ ਕਮੇਟੀ ਚੋਣਾਂ ਲਈ ਤਿਆਰ: ਕਾਲਕਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਤਿਆਰ ਹੈ ਅਤੇ ਇਹ ਚੋਣਾਂ ਪਾਰਟੀ ਸੰਗਤ ਦੇ ਸਹਿਯੋਗ...

  • fb
  • twitter
  • whatsapp
  • whatsapp
Advertisement

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਤਿਆਰ ਹੈ ਅਤੇ ਇਹ ਚੋਣਾਂ ਪਾਰਟੀ ਸੰਗਤ ਦੇ ਸਹਿਯੋਗ ਨਾਲ ਬਹੁਮਤ ਨਾਲ ਜਿੱਤੇਗੀ। ਦੋਵੇਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਦਾਲਤ ਵੱਲੋਂ ਚੋਣਾਂ ਕਰਵਾਉਣ ਵਾਸਤੇ ਦਿੱਤੀ ਹਦਾਇਤ ਦਾ ਨਿੱਘਾ ਸਵਾਗਤ ਕਰਦੀ ਹੈ ਤੇ ਹਮੇਸ਼ਾ ਪਾਰਟੀ ਸੰਗਤ ਦੇ ਸਹਿਯੋਗ ਨਾਲ ਇਹ ਚੋਣਾਂ ਲੜਨ ਵਾਸਤੇ ਤਿਆਰ ਹੈ।

ਉਨ੍ਹਾਂ ਕਿਹਾ ਕਿ ਉਹ ਚੋਣਾਂ ਵਾਸਤੇ ਹਮੇਸ਼ਾ ਤੋਂ ਤਿਆਰ ਸਨ ਪਰ ਵਿਰੋਧੀ ਚਾਹੁੰਦੇ ਸੀ ਕਿ ਲੋਕਾਂ ਦੀਆਂ ਪੂਰੀਆਂ ਵੋਟਾਂ ਨਾ ਬਣਨ। ਉਨ੍ਹਾਂ ਕਿਹਾ ਕਿ ਜਿਸ ਵੀ ਤਰੀਕੇ ਅਦਾਲਤ ਚੋਣਾਂ ਕਰਵਾਉਂਦੀ ਹੈ, ਉਹ ਹਰ ਵੇਲੇ ਤਿਆਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੰਗਤ ਦੇ ਸਹਿਯੋਗ ਸਦਕਾ ਮੌਜੂਦਾ ਟੀਮ ਨੇ ਸੰਗਤ ਦੀ ਸੇਵਾ ਵਾਸਤੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਗੁਰਦੁਆਰਾ ਪ੍ਰਬੰਧਾਂ ਵਾਸਤੇ ਬਲਕਿ ਮਨੁੱਖਤਾ ਦੀ ਸੇਵਾ ਵਾਸਤੇ ਬਹੁਤ ਚੰਗੇ ਕੰਮ ਕੀਤੇ ਹਨ ਜੋ ਸੰਗਤਾਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਹਾਲੇ ਤੱਕ 50 ਫੀਸਦੀ ਤੋਂ ਜ਼ਿਆਦਾ ਸੰਗਤ ਦੀਆਂ ਵੋਟਾਂ ਬਣਨੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਫਾਰਮ ਭਰ ਕੇ ਰੱਖਣ ਅਤੇ ਇਸ ਵਾਸਤੇ ਪੂਰੀ ਚਾਰਾਜੋਈ ਕਰਨਗੇ ਤਾਂ ਜੋ ਸੰਗਤ ਦੀਆਂ ਵੋਟਾਂ ਬਣ ਸਕਣ। ਉਨ੍ਹਾਂ ਕਿਹਾ ਕਿ ਇਸ ਵਾਸਤੇ ਸੰਗਤ ਨਾਲ ਮਿਲ ਕੇ ਜੋ ਵੀ ਬਣਦੀ ਚਾਰਾਜੋਈ ਹੋਵੇਗੀ ਉਹ ਪੂਰੀ ਕਰਨ ਤਾਂ ਜੋ ਯੋਗ ਵੋਟਰ ਆਪਣੀਆਂ ਵੋਟਾਂ ਬਣਵਾ ਸਕਣ।

Advertisement

Advertisement
Advertisement
×