ਹਵਾ ਦੀ ਗੁਣਵੱਤਾ ‘ਬੇਹੱਦ ਮਾੜੀ’ ਹੋਈ : The Tribune India

ਹਵਾ ਦੀ ਗੁਣਵੱਤਾ ‘ਬੇਹੱਦ ਮਾੜੀ’ ਹੋਈ

ਹਵਾ ਦੀ ਗੁਣਵੱਤਾ ‘ਬੇਹੱਦ ਮਾੜੀ’ ਹੋਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਨਵੰਬਰ

ਦਿੱਲੀ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ ਜਦੋਂ ਕਿ ਹਵਾ ਦੀ ਗੁਣਵੱਤਾ “ਬਹੁਤ ਮਾੜੀ” ਰਹੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਾ 6 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ। ਇਹ 23 ਨਵੰਬਰ, 2020 (6.2 ਡਿਗਰੀ ਸੈਲਸੀਅਸ) ਤੋਂ ਬਾਅਦ ਮਹੀਨੇ ਦਾ ਸਭ ਤੋਂ ਘੱਟ ਤਾਪਮਾਨ ਸੀ। ਰਾਜਧਾਨੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 365 ‘ਤੇ ਸੀ। 201 - 300 ਵਿਚਕਾਰ ਏਕਿਊਆਈ ਨੂੰ ‘ਮਾੜਾ’, 301 ਅਤੇ 400 ਨੂੰ ‘ਬਹੁਤ ਖਰਾਬ’, ਅਤੇ 401 ਅਤੇ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੇ 14 ਨਵੰਬਰ ਨੂੰ ਅਧਿਕਾਰੀਆਂ ਨੂੰ ਗੈਰ-ਜ਼ਰੂਰੀ ਉਸਾਰੀ ਗਤੀਵਿਧੀਆਂ ‘ਤੇ ਪਾਬੰਦੀ ਸਮੇਤ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਪੜਾਅ -3 ਦੇ ਤਹਿਤ ਦਿੱਲੀ-ਐਨਸੀਆਰ ਵਿੱਚ ਲਾਗੂ ਪਾਬੰਦੀਆਂ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਸੀ।

ਹਵਾ ਪ੍ਰਦੂਸ਼ਣ ਲਈ ਸਥਾਨਕ ਕਾਰਕ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਗੱਡੀਆਂ, ਐਨਸੀਆਰ ਦੇ ਸਨਅਤੀ ਇਲਾਕਿਆਂ ਸਮੇਤ ਦਿੱਲੀ ਦੇ ਸਨਅਤੀ ਖੇਤਰਾਂ ਵਿਚਲਾ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ। ਐਨਸੀਆਰ ਦੇ ਸ਼ਹਿਰੀ ਇਲਾਕਿਆ, ਫਰੀਦਾਬਾਦ, ਗੁਰੂਗ੍ਰਾਮ, ਨੋਇਡਾ. ਗ੍ਰੈਟਰ ਨੋਇਡਾ. ਗਾਜ਼ੀਆਬਾਦ ਵਿੱਚ ਵੀ ਹਵਾ ਦੀ ਗੁਣਵਤਾ ਖਰਾਬ ਵਰਗ ਵਿੱਚ ਮਾਪੀ ਗਈ। ਹਾਲਾਂਕਿ ਹੁਣ ਅਸਮਾਨ ਸਾਫ਼ ਹੈ ਪਰ ਸਵੇਰੇ ਹਵਾ ਪ੍ਰਦੂਸ਼ਿਤ ਰਹਿੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All