ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵੱਲ

ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵੱਲ

ਵੀਰਵਾਰ ਨੂੰ ਗੁਰੂਗ੍ਰਾਮ ਵਿੱਚ ਛਾਈ ਧੂੰਏਂ ਦੀ ਚਾਦਰ ਵਿੱਚੋਂ ਲੰਘਦੇ ਹੋਏ ਵਾਹਨ।-ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਇਥੇ ਵੀਰਵਾਰ ਨੂੰ ਧੂੰਏਂ ਦੀ ਇੱਕ ਸੰਘਣੀ ਪਰਤ ਨੇ ਦਿੱਲੀ ਦੇ ਕਈ ਇਲਾਕਿਆਂ ਨੂੰ ਲਪੇਟ ਵਿੱਚ ਲੈ ਲਿਆ ਤੇ ਹਵਾ ਦੀ ਗੁਣਵੱਤਾ ਨੂੰ ‘ਗੰਭੀਰ’ ਸ਼੍ਰੇਣੀ ਵੱਲ ਧੱਕ ਦਿੱਤਾ। ਮੁੱਖ ਤੌਰ ’ਤੇ ਸ਼ਾਂਤ ਹਵਾਵਾਂ ਤੇ ਪਰਾਲੀ ਦੀਆਂ ਅੱਗਾਂ ਵਿੱਚ ਵਾਧੇ ਦੇ ਕਾਰਨ ਥੋੜ੍ਹੀ ਜਿਹੀ ਕਮੀ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਿਆ।

ਸਵੇਰੇ 10 ਵਜੇ ਰਾਸ਼ਟਰੀ ਰਾਜਧਾਨੀ ਵਿੱਚ 392 ਦਾ ਇੱਕ ਹਵਾ ਗੁਣਵਤਾ ਸੂਚਕ ਅੰਕ (ਏਕਿਯੂਆਈ) ਦਰਜ ਕੀਤਾ ਗਿਆ। ਨਿਗਰਾਨੀ ਸਟੇਸ਼ਨ, ਸ਼ਾਦੀਪੁਰ (406), ਪੜਪੜਗੰਜ (411), ਜਹਾਂਗੀਰਪੁਰੀ (429) ਤੇ ਵਿਵੇਕ ਵਿਹਾਰ (432) ਵਿੱਚ ਹਵਾ ਦੀ ਗੁਣਵਤਾ ‘ਗੰਭੀਰ’ ਵਿੱਚ ਸ਼੍ਰੇਣੀ ਦਰਜ ਕੀਤੀ ਗਈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਹਵਾ ਦੀ ਰਫਤਾਰ ਘੱਟ ਗਈ, ਜਿਸ ਨਾਲ ਪ੍ਰਦੂਸ਼ਕ ਇਕੱਠੇ ਹੋਣ ਦੀ ਆਗਿਆ ਮਿਲੀ। ਆਈਐੱਮਡੀ ਦੇ ਇਕ ਸੀਨੀਅਰ ਵਿਗਿਆਨੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਥੋੜੀ ਰਾਹਤ ਤੋਂ ਬਾਅਦ ਸ਼ਾਮ ਤੱਕ ਹਵਾ ਦੀ ਗੁਣਵਤਾ ਫਿਰ ਬਹੁਤ ਮਾੜੀ ਸ਼੍ਰੇਣੀ ਵਿੱਚ ਦਾਖਲ ਹੋ ਗਈ। ਬੁੱਧਵਾਰ ਨੂੰ ਸਮੁੱਚੀ ਏਕਿਯੂਆਈ 297 ਸੀ, ਇਹ ਮੰਗਲਵਾਰ ਨੂੰ 213, ਸੋਮਵਾਰ ਨੂੰ 353, ਐਤਵਾਰ ਨੂੰ 349, ਸ਼ਨਿੱਚਰਵਾਰ ਨੂੰ 345 ਤੇ ਸ਼ੁੱਕਰਵਾਰ ਨੂੰ 366 ਸੀ। ਸਰਕਾਰੀ ਏਜੰਸੀਆਂ ਦੀ ਭਵਿੱਖਬਾਣੀ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਤੱਕ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਦੀ ਉਮੀਦ ਹੈ ਕਿਉਂਕਿ ਪ੍ਰਤੀਕੂਲ ਮੌਸਮ ਪ੍ਰਦੂਸ਼ਣ ਫੈਲਾਉਣ ਵਿੱਚ ਰੁਕਾਵਟ ਬਣ ਰਹੇ ਹਨ ਤੇ ਹਵਾ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਵਧਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All