ਦਿੱਲੀ ਵਿੱਚ ਲਗਾਤਾਰ ਦੂਜੇ ਦਿਨ ਹਵਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿੱਚ, ਪ੍ਰਦੂਸ਼ਣ ਵਿੱਚ ਪਰਾਲੀ ਦਾ ਵੱਡਾ ਹਿੱਸਾ !
ਕੌਮੀਂ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ (Air Quality) ਲਗਾਤਾਰ ਦੂਜੇ ਦਿਨ ਬੁੱਧਵਾਰ ਨੂੰ ਵੀ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਇਸ ਜ਼ਹਿਰੀਲੀ ਹਵਾ ਵਿੱਚ ਸਭ ਤੋਂ ਵੱਧ ਯੋਗਦਾਨ ਪਰਾਲੀ ਸਾੜਨ ਨਾਲ ਹੋਏ ਪ੍ਰਦੂਸ਼ਣ ਦਾ ਦੱਸਿਆ ਜਾ ਰਿਹਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ, ਦਿੱਲੀ ਦਾ 24 ਘੰਟਿਆਂ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) ਸ਼ਾਮ 4 ਵਜੇ 418 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ।
ਏਕਿਊਆਈ ਦਾ ‘ਗੰਭੀਰ’ ਪੱਧਰ ਸਿਹਤਮੰਦ ਲੋਕਾਂ ਲਈ ਵੀ ਖ਼ਤਰਾ ਪੈਦਾ ਕਰਦਾ ਹੈ ਅਤੇ ਸਾਹ ਜਾਂ ਦਿਲ ਦੀਆਂ ਸਮੱਸਿਆਵਾਂ ਵਾਲੇ ਲੋਕਾਂ ’ਤੇ ਬਹੁਤ ਬੁਰਾ ਅਸਰ ਪਾ ਸਕਦਾ ਹੈ।
ਦਿੱਲੀ ਦੀ ਹਵਾ ਦੀ ਗੁਣਵੱਤਾ ਮੰਗਲਵਾਰ ਨੂੰ ਇਸ ਮੌਸਮ ਵਿੱਚ ਪਹਿਲੀ ਵਾਰ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚੀ ਸੀ, ਜਦੋਂ ਔਸਤ AQI 428 ਦਰਜ ਕੀਤਾ ਗਿਆ ਸੀ। ਕਈ ਦਿਨਾਂ ਤੋਂ ‘ਬਹੁਤ ਖ਼ਰਾਬ’ ਰਹੀ ਹਵਾ ਸਥਿਰ ਮੌਸਮ ਅਤੇ ਸਥਾਨਕ ਪ੍ਰਦੂਸ਼ਣ ਕਾਰਨ ਹੋਰ ਵਿਗੜ ਗਈ।
AQI ਦਾ ਵਰਗੀਕਰਨ (CPCB Classification):
AQI ਪੱਧਰ (Level) ਸ਼੍ਰੇਣੀ (Category)
- 0 ਤੋਂ 50 ਚੰਗਾ (Good)
- 51 ਤੋਂ 100 ਸੰਤੋਸ਼ਜਨਕ (Satisfactory)
- 101 ਤੋਂ 200 ਮੱਧਮ (Moderate)
- 201 ਤੋਂ 300 ਖ਼ਰਾਬ (Poor)
- 301 ਤੋਂ 400 ਬਹੁਤ ਖ਼ਰਾਬ (Very Poor)
- 401 ਤੋਂ 500 ਗੰਭੀਰ (Severe)
