ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਬਰਕਰਾਰ : The Tribune India

ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਬਰਕਰਾਰ

ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਬਰਕਰਾਰ

ਗੁਰੂਗ੍ਰਾਮ ਵਿੱਚ ਛਾਈ ਧੁਆਂਖੀ ਧੁੰਦ ਦੌਰਾਨ ਖੇਡਦੇ ਹੋਏ ਨੌਜਵਾਨ। -ਫੋਟੋ : ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ

ਕੌਮੀ ਰਾਜਧਾਨੀ ਦਿੱਲੀ ਸਮੇਤ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਅਜੇ ਵੀ ਬਹੁਤ ਖਰਾਬ ਰਿਹਾ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ (ਸਫਰ) ਵੱਲੋਂ ਦੱਸਿਆ ਗਿਆ ਕਿ ਕੌਮੀ ਰਾਜਧਾਨੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਅੰਕੜਾ ਸਵੇਰੇ 335 ਮਾਪਿਆ ਗਿਆ ਜੋ ਬਹੁਤ ਖਰਾਬ ਵਰਗ ਵਿੱਚ ਮੰਨਿਆ ਜਾਂਦਾ ਹੈ। ਹਾਲਾਂ ਕਿ ਬੁੱਧਵਾਰ ਦੇ ਮੁਕਾਬਲੇ ਵੀਰਵਾਰ ‘ਏਕਿਊਆਈ’ 355 ਸੀ। ਹੁਣ ਪ੍ਰਦੂਸ਼ਣ ਦਾ ਅਸਰ ਐੱਨਸੀਆਰ ਦੇ ਸ਼ਹਿਰਾਂ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਵਿੱਚ ਵੀ ਦੇਖਿਆ ਗਿਆ। ਨੋਇਡਾ ਵਿੱਚ ਏਕਿਊਆਈ 398 ਸੀ ਤੇ ਗੁਰੂਗ੍ਰਾਮ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦੇਖੀ ਗਈ। ਬੀਤੇ ਦਿਨਾਂ ਦੇ ਮੁਕਾਬਲੇ ਅੱਜ ਏਕਿਊਆਈ 336 ਮਾਪਿਆ ਗਿਆ ਜੋ ਮਾੜਾ ਮੰਨਿਆ ਜਾਂਦਾ ਹੈ। ਫਰੀਦਾਬਾਦ ਵਿੱਚ ਸੈਕਟਰ-11 ਵਿੱਚ ਏਕਿਊਆਈ 360 ਤੇ ਬੱਲਭਗੜ੍ਹ ਵਿੱਚ 336 ਰਿਹਾ।

ਹਾਲਾਂ ਕਿ ਨਵੰਬਰ ਮਹੀਨੇ ਦਾ ਔਸਤਨ ਏਕਿਊਆਈ ਬੀਤੇ ਸਾਲ ਦੇ ਮੁਕਾਬਲੇ ਘੱਟ ਰਿਹਾ। ਦਿੱਲੀ ਸ਼ਹਿਰ ਵਿੱਚ ‘ਗੰਭੀਰ’ ਹਵਾ ਦੀ ਗੁਣਵੱਤਾ ਵਾਲੇ ਪਿਛਲੇ ਮਹੀਨੇ ਸਿਰਫ਼ ਤਿੰਨ ਦਿਨ ਰਿਕਾਰਡ ਕੀਤੇ ਗਏ ਜੋ ਕਿ 2015 ਤੋਂ ਬਾਅਦ ਸਭ ਤੋਂ ਘੱਟ ਹਨ। ਕੌਮੀ ਰਾਜਧਾਨੀ ਵਿੱਚ 1 ਨਵੰਬਰ, 2 ਨਵੰਬਰ ਤੇ 4 ਨਵੰਬਰ ਨੂੰ ਰੁਕੀਆਂ ਹਵਾਵਾਂ ਅਤੇ ਪਰਾਲੀ ਸਾੜਨ ਵਿੱਚ ਵਾਧਾ ਹੋਣ ਕਾਰਨ ‘ਗੰਭੀਰ’ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ। ਮਹੀਨਾਵਾਰ ਔਸਤ ਏਅਰ ਕੁਆਲਿਟੀ ਇੰਡੈਕਸ 320 ’ਤੇ ਸੀ (ਬਹੁਤ ਮਾੜੀ ਸ਼੍ਰੇਣੀ) 2019 ਤੋਂ ਬਾਅਦ ਦੂਜਾ ਸਭ ਤੋਂ ਵਧੀਆ ਹੈ, ਜਦੋਂ ਇਹ 312 ਸੀ। ਮਾਹਰਾਂ ਨੇ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦੇ ਹਿੱਸੇ ਵਿੱਚ ਗਿਰਾਵਟ, ਦਰਮਿਆਨੀਆਂ ਅਨੁਕੂਲ ਮੌਸਮੀ ਸਥਿਤੀਆਂ ਤੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗਤੀਵਿਧੀਆਂ ’ਤੇ ਰੋਕਾਂ ਦੇ ਸਰਗਰਮ ਲਾਗੂ ਕਰਨ ਨੂੰ ਮੁਕਾਬਲਤਨ ਬਿਹਤਰ ਹਵਾ ਦੀ ਗੁਣਵੱਤਾ ਦਾ ਕਾਰਨ ਦੱਸਿਆ ਹੈ। 201 - 300 ਦੇ ਵਿਚਕਾਰ ਇੱਕ ਏਕਿਊਆਈ ਨੂੰ ‘ਮਾੜਾ’, 301 - 400 ਨੂੰ ‘ਬਹੁਤ ਮਾੜਾ’, ਅਤੇ 401- 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ, ਦਿੱਲੀ ਵਿੱਚ 12 ‘ਗੰਭੀਰ’ ਹਵਾ ਗੁਣਵੱਤਾ ਵਾਲੇ ਦਿਨ ਦਰਜ ਕੀਤੇ ਗਏ ਸਨ। ਸਾਲ 2020 ਵਿੱਚ ਅਜਿਹੇ ਨੌਂ ਦਿਨ, 2019 ਵਿੱਚ ਸੱਤ, 2018 ਵਿੱਚ ਪੰਜ, 2017 ਵਿੱਚ ਸੱਤ, 2016 ਵਿੱਚ 10 ਅਤੇ 2015 ਵਿੱਚ ਛੇ ਅਜਿਹੇ ਦਿਨ ਦਰਜ ਕੀਤੇ ਗਏ ਸਨ। ਨਵੰਬਰ ਵਿੱਚ ਔਸਤ ਏਕਿਊਆਈ ਪਿਛਲੇ ਸਾਲ 380, 2020 ਵਿੱਚ 328, 2019 ਵਿੱਚ 312, 2019 ਵਿੱਚ 312, 2015 ਵਿੱਚ ਸੀ। 2017 ਵਿੱਚ 361, 2016 ਵਿੱਚ 374 ਅਤੇ 2015 ਵਿੱਚ 358 ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All