DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India ਦੇ ਡ੍ਰੀਮਲਾਈਨਰ ਜਹਾਜ਼ਾਂ ਨੂੰ ਮਿਲੀ ਕਲੀਨ ਚਿਟ: ਜਾਂਚ ’ਚ ਨਹੀਂ ਮਿਲਿਆ ਕੋਈ ਨੁਕਸ

ਲੰਡਨ-ਬੈਂਗਲੁਰੂ ਫਲਾਈਟ ’ਚ ਫਿਊਲ ਸਵਿੱਚ ਦੀ ਸ਼ਿਕਾਇਤ ਤੋਂ ਬਾਅਦ ਪੂਰੇ ਬੇੜੇ ਦੀ ਹੋਈ ਸੀ ਜਾਂਚ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

AIR INDIA: ਏਅਰ ਇੰਡੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਪਣੇ ਸਾਰੇ ਬੋਇੰਗ 787 (ਡ੍ਰੀਮਲਾਈਨਰ) ਜਹਾਜ਼ਾਂ ਦੇ ‘ਫਿਊਲ ਕੰਟਰੋਲ ਸਵਿੱਚ’ (FCS) ਦੀ ਸਾਵਧਾਨੀ ਵਜੋਂ ਕੀਤੀ ਗਈ ਜਾਂਚ ਮੁਕੰਮਲ ਕਰ ਲਈ ਹੈ ਅਤੇ ਕਿਸੇ ਵੀ ਜਹਾਜ਼ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ।

ਇਹ ਜਾਂਚ ਉਸ ਸਮੇਂ ਸ਼ੁਰੂ ਕੀਤੀ ਗਈ ਸੀ ਜਦੋਂ ਲੰਡਨ ਤੋਂ ਬੈਂਗਲੁਰੂ ਆ ਰਹੀ ਇੱਕ ਉਡਾਣ ਦੌਰਾਨ ਪਾਇਲਟ ਨੇ ਇੰਜਣ ਚਾਲੂ ਕਰਦੇ ਸਮੇਂ ਫਿਊਲ ਸਵਿੱਚ ਵਿੱਚ ਕੁਝ ਅਸਧਾਰਨਤਾ ਮਹਿਸੂਸ ਕੀਤੀ ਸੀ। ਹਾਲਾਂਕਿ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਦੀ ਨਿਗਰਾਨੀ ਹੇਠ ਹੋਈ ਇੰਜੀਨੀਅਰਿੰਗ ਜਾਂਚ ਵਿੱਚ ਸਾਰੇ ਸਵਿੱਚ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਸਹੀ ਪਾਏ ਗਏ ਹਨ।

Advertisement

ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਜਿਸ ਖ਼ਾਸ ਸਵਿੱਚ ਮੋਡੀਊਲ ਬਾਰੇ ਸ਼ਿਕਾਇਤ ਮਿਲੀ ਸੀ, ਉਸ ਨੂੰ ਬਦਲ ਕੇ ਵਿਸਤ੍ਰਿਤ ਮੁਲਾਂਕਣ ਲਈ ‘ਬੋਇੰਗ’ ਕੰਪਨੀ ਕੋਲ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਫਿਊਲ ਸਵਿੱਚ ਨੂੰ ਚਲਾਉਣ ਦਾ ਗਲਤ ਤਰੀਕਾ ਦਿਖਾਇਆ ਗਿਆ ਸੀ। ਇਸ ਦੇ ਮੱਦੇਨਜ਼ਰ, ਏਅਰ ਇੰਡੀਆ ਹੁਣ ਆਪਣੇ ਸਾਰੇ ਕਰੂ ਮੈਂਬਰਾਂ ਨੂੰ ਕੰਪਨੀ ਵੱਲੋਂ ਨਿਰਧਾਰਤ ਸਹੀ ਸੰਚਾਲਨ ਪ੍ਰਕਿਰਿਆਵਾਂ ਬਾਰੇ ਦੁਬਾਰਾ ਜਾਣੂ ਕਰਵਾਏਗੀ।

Advertisement

ਇਹ ਕਾਰਵਾਈ AI171 ਹਾਦਸੇ ਦੀ ਚੱਲ ਰਹੀ ਜਾਂਚ ਦੇ ਪਿਛੋਕੜ ਵਿੱਚ ਬੇਹੱਦ ਅਹਿਮ ਮੰਨੀ ਜਾ ਰਹੀ ਹੈ ਤਾਂ ਜੋ ਹਵਾਈ ਸੁਰੱਖਿਆ ਨੂੰ ਲੈ ਕੇ ਕੋਈ ਵੀ ਸ਼ੱਕ ਬਾਕੀ ਨਾ ਰਹੇ।

Advertisement
×