Air India ਦੀ Delhi-Kathmandu ਉਡਾਣ ਤਕਨੀਕੀ ਖਰਾਬੀ ਕਾਰਨ ਪਰਤੀ
Air India Flight Return: ਨੇਪਾਲ ਦੇ ਖੇਤਰ ਵਿਚ ਦਾਖਲ ਹੋਣ ਵਾਲੀ ਸੀ ਉਡਾਣ; ਤਕਨੀਕੀ ਸਮੱਸਿਆ ਆਉਣ ਕਾਰਨ ਉਡਾਣ ਨੂੰ ਕੌਮੀ ਰਾਜਧਾਨੀ ਵੱਲ ਮੋੜਿਆ
Air India Flight Return: ਨਵੀਂ ਦਿੱਲੀ ਤੋਂ ਕਾਠਮੰਡੂ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਤਕਨੀਕੀ ਸਮੱਸਿਆ ਕਾਰਨ ਵਾਪਸ ਦਿੱਲੀ ਮੋੜਿਆ ਗਿਆ।
ਏਅਰ ਇੰਡੀਆ ਦੀ ਇਹ ਉਡਾਣ ਨੇਪਾਲ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਹੀ ਵਾਲੀ ਸੀ, ਤਕਨੀਕੀ ਖਰਾਬੀ ਆਉਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤੀ ਗਈ ਜਿਸ ਦੀ ਪੁਸ਼ਟੀ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕੀਤੀ ਹੈ।
ਇਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇਪਾਲੀ ਹਵਾਈ ਖੇਤਰ ਵਿੱਚ ਦਾਖਲ ਹੋਣ ਹੀ ਵਾਲਾ ਸੀ ਪਰ ਤਕਨੀਕੀ ਸਮੱਸਿਆਵਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਇਸ ਨੂੰ ਲਖਨਊ ਦੇ ਉੱਪਰਲੇ ਹਵਾਈ ਖੇਤਰ ਤੋਂ ਹੀ ਵਾਪਸ ਮੋੜ ਲਿਆ ਗਿਆ। ਇਸ ਦੇ ਹੋਰ ਵੇਰਵੇ ਸਾਹਮਣੇ ਨਹੀਂ ਆਏ।
ਜਾਣਕਾਰੀ ਅਨੁਸਾਰ ਨਵੀਂ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਏ.ਆਈ.219 (AI219) ਕਾਠਮੰਡੂ ਜਾ ਰਹੀ ਸੀ ਜਿਸ ਵਿਚ ਯਾਤਰੀਆਂ ਦੀ ਗਿਣਤੀ ਦਾ ਪਤਾ ਨਹੀਂ ਲਗ ਸਕਿਆ। ਏਅਰ ਇੰਡੀਆ ਦਾ ਮਾਡਲ ਏ320-214 ਦੁਪਹਿਰ 2:42 ਵਜੇ (ਭਾਰਤੀ ਸਮੇਂ ਅਨੁਸਾਰ) ਨਵੀਂ ਦਿੱਲੀ ਤੋਂ ਕਾਠਮੰਡੂ ਲਈ ਰਵਾਨਾ ਹੋਇਆ ਸੀ ਅਤੇ ਨੇਪਾਲ ਦੀ ਰਾਜਧਾਨੀ ਵਿੱਚ ਸ਼ਾਮ 4:30 ਵਜੇ (ਨੇਪਾਲੀ ਸਮੇਂ ਅਨੁਸਾਰ) ਪਹੁੰਚਣਾ ਸੀ। ਦੂਜੇ ਪਾਸੇ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਇਸ ਉਡਾਣ ਦੇ ਮੋੜੇ ਜਾਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

