DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India: ਹਵਾ ’ਚ ਵੱਜਿਆ ਧੂੰਏਂ ਦਾ ਅਲਾਰਮ; 155 ਯਾਤਰੀਆਂ ਵਾਲੀ ਉਡਾਣ ਦੀ ਲਖਨਊ ’ਚ ਐਮਰਜੈਂਸੀ ਲੈਂਡਿੰਗ

155 ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ; ਮੁੱਢਲੀ ਜਾਂਚ ਦੌਰਾਨ ਜਹਾਜ਼ ’ਚ ਧੂੰਏਂ ਜਾਂ ਅੱਗ ਦਾ ਕੋਈ ਨਿਸ਼ਾਨ ਨਹੀਂ ਮਿਲਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਵਾਰਾਣਸੀ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਉਡਾਣ ਨੇ ਜਹਾਜ਼ ਦੇ ਕਾਰਗੋ ਹੋਲਡ ਵਿੱਚ ਧੂੰਆਂ ਮਹਿਸੂਸ ਹੋਣ ਵਾਲਾ ਅਲਾਰਮ ਵੱਜਣ ਤੋਂ ਬਾਅਦ ਲਖਨਊ ਹਵਾਈ ਅੱਡੇ ’ਤੇ ਸਾਵਧਾਨੀ ਵਜੋਂ ਐਮਰਜੈਂਸੀ ਲੈਂਡਿੰਗ (ਉਤਾਰਿਆ ਗਿਆ) ਕੀਤੀ। ਸੂਤਰਾਂ ਮੁਤਾਬਿਕ ਇਹ ਘਟਨਾ ਵੀਰਵਾਰ ਸਵੇਰ ਦੀ ਦੱਸੀ ਜਾ ਰਹੀ ਹੈ।

ਹਾਲਾਂਕਿ ਸੂਤਰਾਂ ਅਨੁਸਾਰ, ਲਖਨਊ ਹਵਾਈ ਅੱਡੇ ’ਤੇ ਮੁੱਢਲੀ ਜਾਂਚ ਦੌਰਾਨ ਜਹਾਜ਼ ਵਿੱਚ ਧੂੰਏਂ ਜਾਂ ਅੱਗ ਦਾ ਕੋਈ ਨਿਸ਼ਾਨ ਨਹੀਂ ਮਿਲਿਆ।

Advertisement

155 ਯਾਤਰੀਆਂ ਨਾਲ ਸਵਾਰ ਉਡਾਣ IX 1253 ਨੇ ਸਵੇਰੇ 8 ਵਜੇ ਦੇ ਕਰੀਬ ਵਾਰਾਣਸੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ ਤੁਰੰਤ ਬਾਅਦ, ਕਾਰਗੋ ਹੋਲਡ ਵਿੱਚ ਧੂੰਏਂ ਦਾ ਪਤਾ ਲਗਾਉਣ ਵਾਲਾ ਅਲਾਰਮ ਚਾਲੂ ਹੋ ਗਿਆ, ਜਿਸ ਤੋਂ ਬਾਅਦ ਪਾਇਲਟ ਨੇ ਲਖਨਊ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਸੰਪਰਕ ਕੀਤਾ ਅਤੇ ਉਤਰਨ ਦੀ ਇਜਾਜ਼ਤ ਮੰਗੀ।

Advertisement

ਸੂਤਰਾਂ ਨੇ ਦੱਸਿਆ ਕਿ ਜਹਾਜ਼ ਸਵੇਰੇ 8:52 ਵਜੇ ਲਖਨਊ ਹਵਾਈ ਅੱਡੇ ’ਤੇ ਉਤਰਿਆ, ਜਿਸ ਤੋਂ ਬਾਅਦ ਹਵਾਈ ਅੱਡੇ ਦੀ ਰਿਸਪਾਂਸ ਟੀਮ, ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਤਕਨੀਕੀ ਮਾਹਰ ਜਹਾਜ਼ ਕੋਲ ਪਹੁੰਚ ਗਏ। ਸਾਰੇ 155 ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਨੂੰ ਸਵੇਰੇ 9:02 ਵਜੇ ਜਹਾਜ਼ ਵਿੱਚੋਂ ਸੁਰੱਖਿਅਤ ਉਤਾਰ ਲਿਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਜਾਂਚ ਲਈ ਹੈਂਗਰ ਵਿੱਚ ਲਿਜਾਇਆ ਗਿਆ।

ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਜਹਾਜ਼ ਦੇ ਅੰਦਰ ਧੂੰਏਂ ਜਾਂ ਅੱਗ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਅਤੇ ਉਨ੍ਹਾਂ ਨਾਲ ਹੀ ਇਹ ਵੀ ਜੋੜਿਆ ਕਿ ਧੂੰਏਂ ਵਾਲੇ ਅਲਾਰਮ ਦੇ ਚਾਲੂ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Advertisement
×