DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India ਨੇ ਅਮਰੀਕਾ ਤੇ ਯੂਰਪ ਦੀਆਂ ਉਡਾਣਾਂ ਲਈ ਫਿਊਲ ਸਰਚਾਰਜ ਘਟਾਇਆ

Air India Fuel Surcharge Cut: ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਯਾਤਰੀਆਂ ਨੂੰ ਮਿਲੀ ਰਾਹਤ; ਹੋਰ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਕੋਈ ਬਦਲਾਅ ਨਹੀਂ

  • fb
  • twitter
  • whatsapp
  • whatsapp
Advertisement

Air India Fuel Surcharge Cut: ਏਅਰ ਇੰਡੀਆ ਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣ ਤੋਂ ਬਾਅਦ ਉੱਤਰੀ ਅਮਰੀਕਾ, ਯੂਰਪ, ਬ੍ਰਿਟੇਨ ਅਤੇ ਆਸਟ੍ਰੇਲੀਆ ਜਾਣ ਵਾਲੀਆਂ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਕਟੌਤੀ ਕੀਤੀ ਹੈ ਜਿਸ ਨਾਲ ਹਵਾਈ ਟਿਕਟਾਂ ਸਸਤੀਆਂ ਹੋ ਗਈਆਂ ਹਨ। ਇਹ ਨਵੇਂ ਰੇਟ 1 ਜੁਲਾਈ ਤੋਂ ਲਾਗੂ ਹੋ ਗਏ ਹਨ।

ਜਾਣਕਾਰੀ ਅਨੁਸਾਰ ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਉਡਾਣਾਂ ਲਈ ਫਿਊਲ ਸਰਚਾਰਜ 280 ਅਮਰੀਕੀ ਡਾਲਰ ਪ੍ਰਤੀ ਟਿਕਟ ਤੋਂ ਘਟਾ ਕੇ 200 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਯੂਰਪ ਅਤੇ ਬ੍ਰਿਟੇਨ ਦੀਆਂ ਉਡਾਣਾਂ ਲਈ ਇਹ ਸਰਚਾਰਜ 205 ਅਮਰੀਕੀ ਡਾਲਰ ਤੋਂ ਘਟਾ ਕੇ 125 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।

Advertisement

ਏਅਰਲਾਈਨ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਆਏ ਵਾਧੇ ਨੂੰ ਦੇਖਦਿਆਂ 7 ਅਪਰੈਲ ਨੂੰ ਫਿਊਲ ਸਰਚਾਰਜ ਲਾਇਆ ਸੀ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕੁਝ ਹਵਾਈ ਖੇਤਰਾਂ 'ਤੇ ਲੱਗੀਆਂ ਪਾਬੰਦੀਆਂ ਕਾਰਨ ਏਅਰਲਾਈਨ ਦੇ ਸੰਚਾਲਨ ਖਰਚੇ ਵਿੱਚ ਕਾਫ਼ੀ ਵਾਧਾ ਹੋ ਗਿਆ ਸੀ।

Advertisement

ਉੱਤਰੀ ਅਮਰੀਕਾ, ਯੂਰਪ, ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਇਹ ਵਧੇ ਹੋਏ ਫਿਊਲ ਸਰਚਾਰਜ 10 ਅਪਰੈਲ ਤੋਂ ਲਾਗੂ ਹੋਏ ਸਨ। ਹੁਣ ਤੇਲ ਦੀਆਂ ਕੀਮਤਾਂ ਵਿੱਚ ਰਾਹਤ ਮਿਲਣ ਤੋਂ ਬਾਅਦ ਇਨ੍ਹਾਂ ਵਿੱਚ ਕਟੌਤੀ ਕੀਤੀ ਗਈ ਹੈ।

ਹਾਲਾਂਕਿ ਏਅਰ ਇੰਡੀਆ ਦੀਆਂ ਹੋਰ ਅੰਤਰਰਾਸ਼ਟਰੀ ਉਡਾਣਾਂ ਅਤੇ ਘਰੇਲੂ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

7 ਅਪ੍ਰੈਲ ਨੂੰ ਏਅਰ ਇੰਡੀਆ ਸਮੂਹ, ਜਿਸ ਵਿੱਚ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਸ਼ਾਮਲ ਹਨ, ਨੇ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਲਈ 280 ਅਮਰੀਕੀ ਡਾਲਰ ਤੱਕ ਅਤੇ ਘਰੇਲੂ ਉਡਾਣਾਂ ਲਈ 299 ਤੋਂ 899 ਰੁਪਏ ਤੱਕ ਫਿਊਲ ਸਰਚਾਰਜ ਲਾਗੂ ਕੀਤਾ ਸੀ।

ਉਸ ਸਮੇਂ ਏਅਰਲਾਈਨ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਘਰੇਲੂ ਹਵਾਬਾਜ਼ੀ ਟਰਬਾਈਨ ਫਿਊਲ (ATF) ਦੀ ਕੀਮਤ ਵਿੱਚ ਵਾਧੇ ਨੂੰ 25 ਫ਼ੀਸਦੀ ਤੱਕ ਸੀਮਤ ਕਰਨ ਦੇ ਫ਼ੈਸਲੇ ਤੋਂ ਬਾਅਦ ਕੰਪਨੀ ਨੇ ਇਕਸਾਰ ਸਰਚਾਰਜ ਦੀ ਥਾਂ ਦੂਰੀ ਦੇ ਆਧਾਰ 'ਤੇ ਸਰਚਾਰਜ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

ਏਅਰ ਇੰਡੀਆ ਨੇ ਉਸ ਵੇਲੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ (IATA) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ 27 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਸ਼ਵ ਪੱਧਰ 'ਤੇ ਜੈੱਟ ਫਿਊਲ ਦੀ ਔਸਤ ਕੀਮਤ 195.19 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ, ਜੋ ਫਰਵਰੀ ਦੇ ਅੰਤ ਵਿੱਚ 99.40 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ। ਇਸ ਤਰ੍ਹਾਂ ਜੈੱਟ ਫਿਊਲ ਦੀ ਕੀਮਤ ਵਿੱਚ ਲਗਪਗ 100 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਹਵਾਬਾਜ਼ੀ ਖੇਤਰ ਵਿੱਚ ਜੈੱਟ ਫਿਊਲ ਕਿਸੇ ਵੀ ਏਅਰਲਾਈਨ ਦੇ ਕੁੱਲ ਸੰਚਾਲਨ ਖਰਚ ਦਾ ਲਗਪਗ 40 ਤੋਂ 45 ਫ਼ੀਸਦੀ ਹਿੱਸਾ ਹੁੰਦਾ ਹੈ। ਇਸ ਲਈ ਤੇਲ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਬਦਲਾਅ ਦਾ ਸਿੱਧਾ ਅਸਰ ਹਵਾਈ ਟਿਕਟਾਂ ਦੀ ਲਾਗਤ ਅਤੇ ਏਅਰਲਾਈਨਾਂ ਦੇ ਖਰਚਿਆਂ 'ਤੇ ਪੈਂਦਾ ਹੈ।

Advertisement
×