DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India ਨੇ ਤਿਮਾਹੀ ਲਈ ਮੁਲਾਜ਼ਮਾਂ ਦੀਆਂ ਇੰਕਰੀਮੈਂਟਾਂ ’ਤੇ ਰੋਕ ਲਾਈ

ਔਖੇ ਵੇਲੇ ਖਰਚੇ ਘਟਾਉਣ ਦੇ ਚੁੱਕੇ ਕਦਮ; ਤਨਖਾਹਾਂ ਵਿੱਚ ਵਾਧਾ ਟਾਲਿਆ; ਸੀ.ਈ.ਓ. ਵੱਲੋਂ ਗੈਰ-ਜ਼ਰੂਰੀ ਖਰਚਿਆਂ ’ਤੇ ਲਗਾਮ ਲਗਾਉਣ ਦੇ ਨਿਰਦੇਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਕੈਂਪਬੈਲ ਵਿਲਸਨ ਨੇ ਕਰਮਚਾਰੀਆਂ ਨੂੰ ਗੈਰ-ਜ਼ਰੂਰੀ ਖਰਚਿਆਂ 'ਤੇ ਰੋਕ ਲਗਾਉਣ ਅਤੇ ਬੇਲੋੜੇ ਖਰਚਿਆਂ ਨੂੰ ਟਾਲਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਅਨੁਸਾਰ ਵਿਲਸਨ ਨੇ ਮੌਜੂਦਾ ਮੁਸ਼ਕਲ ਹਾਲਾਤ ਵਿੱਚ ਏਅਰਲਾਈਨ ਦੀ ਲਾਗਤ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਹਾਲਾਂਕਿ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਏਅਰ ਇੰਡੀਆ ਪ੍ਰਬੰਧਨ ਨੇ ਕਰਮਚਾਰੀਆਂ ਦੀ ਛਾਂਟੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਵਿਲਸਨ ਨੇ ਮੁੱਖ ਵਿੱਤ ਅਧਿਕਾਰੀ (CFO) ਸੰਜੇ ਸ਼ਰਮਾ ਅਤੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਰਾਵਿੰਦਰ ਕੁਮਾਰ ਜੀ.ਪੀ. ਨਾਲ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਮਨੁੱਖੀ ਸਰੋਤ ਮੁਖੀ ਰਾਵਿੰਦਰ ਕੁਮਾਰ ਨੇ ਸਪੱਸ਼ਟ ਕੀਤਾ ਕਿ ਕੰਪਨੀ ਪਿਛਲੇ ਵਿੱਤੀ ਸਾਲ ਲਈ 'ਵੇਰੀਏਬਲ ਪੇਅ' (Variable Pay) ਜਾਰੀ ਰੱਖੇਗੀ ਅਤੇ ਤੈਅਸ਼ੁਦਾ ਤਰੱਕੀਆਂ (Promotions) ਨੂੰ ਵੀ ਲਾਗੂ ਕਰੇਗੀ ਪਰ, ਅਨਿਸ਼ਚਿਤ ਆਰਥਿਕ ਮਾਹੌਲ ਨੂੰ ਦੇਖਦੇ ਹੋਏ ਸਾਲਾਨਾ ਤਨਖਾਹ ਵਾਧੇ (Incriment) ਨੂੰ ਘੱਟੋ-ਘੱਟ ਇੱਕ ਤਿਮਾਹੀ ਲਈ ਟਾਲ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੰਪਨੀ ਵਿੱਚ ਫਿਲਹਾਲ ਛਾਂਟੀ ਦਾ ਕੋਈ ਖਤਰਾ ਨਹੀਂ ਹੈ।

Advertisement

ਵਧਦੀ ਲਾਗਤ ਅਤੇ ਸੰਚਾਲਨ ਚੁਣੌਤੀਆਂ

Advertisement

ਪੱਛਮੀ ਏਸ਼ੀਆ ਵਿੱਚ ਜੰਗ ਵਰਗੇ ਹਾਲਾਤ ਕਾਰਨ ਹਵਾਈ ਖੇਤਰ 'ਤੇ ਲੱਗੀਆਂ ਪਾਬੰਦੀਆਂ ਅਤੇ ਜਹਾਜ਼ਾਂ ਦੇ ਤੇਲ (Fuel) ਦੀਆਂ ਵਧਦੀਆਂ ਕੀਮਤਾਂ ਏਅਰਲਾਈਨ 'ਤੇ ਅਸਰ ਪਾ ਰਹੀਆਂ ਹਨ। ਸੀ.ਈ.ਓ. ਵਿਲਸਨ ਨੇ ਕਿਹਾ ਕਿ ਫਜ਼ੂਲ ਖਰਚੀ ਅਤੇ ਮਾਲੀਏ ਦੇ ਨੁਕਸਾਨ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਦੀ ਲੋੜ ਹੈ। ਪਾਕਿਸਤਾਨੀ ਹਵਾਈ ਖੇਤਰ ਦੇ ਲੰਬੇ ਸਮੇਂ ਤੱਕ ਬੰਦ ਰਹਿਣ, ਰੁਪਏ ਦੀ ਕੀਮਤ ਵਿੱਚ ਗਿਰਾਵਟ ਅਤੇ ਗਲੋਬਲ ਤਣਾਅ ਕਾਰਨ ਕੰਪਨੀ ਦੀ ਸੰਚਾਲਨ ਲਾਗਤ ਵਿੱਚ ਭਾਰੀ ਵਾਧਾ ਹੋਇਆ ਹੈ।

ਮੁੱਖ ਵਿੱਤ ਅਧਿਕਾਰੀ ਸੰਜੇ ਸ਼ਰਮਾ ਨੇ ਦੱਸਿਆ ਕਿ ਵਿੱਤੀ ਸਾਲ 2025-26 ਵਿੱਚ ਮਾਲੀਏ ਵਿੱਚ ਨਰਮੀ ਦੇਖੀ ਗਈ ਹੈ। ਅਨੁਮਾਨ ਹੈ ਕਿ ਏਅਰ ਇੰਡੀਆ ਸਮੂਹ ਨੂੰ ਇਸ ਵਿੱਤੀ ਸਾਲ ਵਿੱਚ 22,000 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਹੋ ਸਕਦਾ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਬੈਠਕ ਵਿੱਚ ਲਾਗਤ ਘਟਾਉਣ ਦੇ ਹੋਰ ਤਰੀਕਿਆਂ ਕਰਮਚਾਰੀਆਂ ਲਈ 'ਅਸਥਾਈ ਛੁੱਟੀ' (Temporary Leave) ਦੇ ਵਿਕਲਪਾਂ 'ਤੇ ਵੀ ਚਰਚਾ ਕੀਤੀ ਗਈ। ਵਰਤਮਾਨ ਵਿੱਚ ਏਅਰ ਇੰਡੀਆ ਵਿੱਚ ਲਗਪਗ 24,000 ਕਰਮਚਾਰੀ ਕੰਮ ਕਰ ਰਹੇ ਹਨ ਅਤੇ ਕੰਪਨੀ ਆਪਣੀ ਵਿਆਪਕ ਬਦਲਾਅ ਯੋਜਨਾ (Transformation Plan) ਰਾਹੀਂ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।

Advertisement
×