DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India Pilot Test: ਏਅਰ ਇੰਡੀਆ ਦੇ ਪਾਇਲਟਾਂ ਦਾ ਹੁਣ ਰੋਜ਼ਾਨਾ ਹੋਵੇਗਾ ਡਰੱਗ ਟੈਸਟ

ਅੱਜ ਤੋਂ ਹੀ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼; Phuket-Delhi Flight ਘਟਨਾ ਤੋਂ ਬਾਅਦ ਲਿਆ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

Phuket-Delhi Flight: ਫੁਕੇਟ-ਦਿੱਲੀ ਫਲਾਈਟ ਦੀ ਘਟਨਾ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਸਾਰੇ ਪਾਇਲਟਾਂ ਦੀ ਹੁਣ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਤਾਂ ਨਹੀਂ ਕੀਤਾ ਹੈ। ਇਹ ਟੈਸਟ ਅੱਜ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਏਅਰਲਾਈਨਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਪਾਇਲਟ ਕੰਮ ਕਰ ਰਹੇ ਹਨ। ਇਹ ਸਖ਼ਤ ਫ਼ੈਸਲਾ ਪਿਛਲੇ ਹਫ਼ਤੇ ਫੁਕੇਟ ਤੋਂ ਦਿੱਲੀ ਆ ਰਹੀ ਇੱਕ ਉਡਾਣ ਦੇ ਪਾਇਲਟ ਦਾ ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਦਰਅਸਲ, ਜਦੋਂ ਇਹ ਫਲਾਈਟ ਭੁਵਨੇਸ਼ਵਰ ਕੋਲੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਮੌਸਮ ਦੇ ਖ਼ਰਾਬ ਹੋਣ (ਟਰਬੂਲੈਂਸ) ਵਰਗੇ ਹਾਲਾਤ ਪੈਦਾ ਹੋ ਗਏ ਸਨ ਅਤੇ ਜਹਾਜ਼ ਅਚਾਨਕ ਹੀ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ ਕਈ ਯਾਤਰੀਆਂ ਅਤੇ ਕਰਿਊ ਮੈਂਬਰਾਂ ਨੂੰ ਸੱਟਾਂ ਲੱਗੀਆਂ ਸਨ।

Advertisement

ਡਰੱਗ ਟੈਸਟ ਦੋ ਦੌਰ ਵਿਚ ਕੀਤਾ ਗਿਆ ਸੀ ਜਿਨ੍ਹਾਂ ਵਿਚ ਗਾਂਜਾ ਪੀਣ ਦੀ ਪੁਸ਼ਟੀ ਹੋਈ ਹੈ। ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਜਹਾਜ਼ ਦੇ ਮੁੱਖ ਪਾਇਲਟ (ਕੈਪਟਨ) ਦੇ ਦੋ ਵਾਰ ਡਰੱਗ ਟੈਸਟ ਕੀਤੇ ਗਏ ਸਨ ਅਤੇ ਦੋਵੇਂ ਵਾਰ ਰਿਪੋਰਟ ਪਾਜ਼ੇਟਿਵ ਆਈ ਸੀ। ਦੂਜੇ ਟੈਸਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਪਾਇਲਟ ਨੇ ਗਾਂਜੇ ਦਾ ਨਸ਼ਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ, ਫਲਾਈਟ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਵੀ ਇਹ ਗੰਭੀਰ ਦੋਸ਼ ਲਾਇਆ ਸੀ ਕਿ ਉਡਾਣ ਤੋਂ ਪਹਿਲਾਂ ਹੀ ਪਾਇਲਟ ਦੀ ਹਾਲਤ ਸ਼ੱਕੀ ਜਾਪ ਰਹੀ ਸੀ ਅਤੇ ਉਹ ਨਸ਼ੇ ਵਿੱਚ ਲੱਗ ਰਿਹਾ ਸੀ।

Advertisement

ਉਡਾਣ ਭਰਨ ਤੋਂ 12 ਘੰਟੇ ਪਹਿਲਾਂ ਤੱਕ ਨਸ਼ੇ ਜਾਂ ਅਲਕੋਹਲ ਦਾ ਸੇਵਨ ਨਹੀਂ ਕਰ ਸਕਦਾ ਪਾਇਲਟ

ਦੋਵਾਂ ਏਅਰਲਾਈਨਾਂ ਨੇ ਆਪਣੇ ਸਾਰੇ ਪਾਇਲਟਾਂ ਨੂੰ ਸਪੱਸ਼ਟ ਨਿਰਦੇਸ਼ ਦੇ ਦਿੱਤੇ ਹਨ ਕਿ ਮੌਜੂਦਾ ਨਿਯਮਾਂ ਤਹਿਤ ਸਾਰੇ ਮਨਾਹੀ ਵਾਲੇ ਨਸ਼ੀਲੇ ਪਦਾਰਥਾਂ ਅਤੇ ਦਵਾਈਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਪਾਇਲਟਾਂ ਦੇ ਇਹ ਟੈਸਟ ਗੁਰੂਗ੍ਰਾਮ ਸਥਿਤ ਅਕੈਡਮੀ ਵਿੱਚ ਟਰੇਨਿੰਗ ਦੌਰਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਉਡਾਣ ਤੋਂ ਬਾਅਦ ਬ੍ਰੀਫਿੰਗ ਸੈਂਟਰਾਂ, ਏਅਰਲਾਈਨਜ਼ ਦੇ ਦਫ਼ਤਰਾਂ ਅਤੇ ਸਬੰਧਤ ਬੇਸਾਂ 'ਤੇ ਵੀ ਇਹ ਟੈਸਟ ਕੀਤੇ ਜਾਣਗੇ। ਏਅਰਲਾਈਨਜ਼ ਦਾ ਕਹਿਣਾ ਹੈ ਕਿ ਇਹ ਕਦਮ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦਾ ਭਰੋਸਾ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ: Air India Phuket Flight: ਪਾਇਲਟ ਨੇ ਨਸ਼ਾ ਕੀਤਾ ਹੋਇਆ ਸੀ; ਲੈਬਾਰਟਰੀ ਰਿਪੋਰਟ ਪਾਜ਼ੇਟਿਵ ਆਈ

ਜ਼ਿਕਰਯੋਗ ਹੈ ਕਿ ਪਾਇਲਟਾਂ ਲਈ ਅਲਕੋਹਲ ਅਤੇ ਨਸ਼ਿਆਂ ਨੂੰ ਲੈ ਕੇ ਡੀ.ਜੀ.ਸੀ.ਏ. (DGCA) ਦੇ ਨਿਯਮ ਪਹਿਲਾਂ ਹੀ ਬਹੁਤ ਸਖ਼ਤ ਹਨ। ਏਅਰਕ੍ਰਾਫਟ ਰੂਲਜ਼ 1937 ਦੇ ਨਿਯਮ 24 ਤਹਿਤ ਕੋਈ ਵੀ ਪਾਇਲਟ ਜਾਂ ਅਮਲੇ ਦਾ ਮੈਂਬਰ ਉਡਾਣ ਭਰਨ ਤੋਂ 12 ਘੰਟੇ ਪਹਿਲਾਂ ਤੱਕ ਕਿਸੇ ਵੀ ਤਰ੍ਹਾਂ ਦੇ ਨਸ਼ੇ ਜਾਂ ਅਲਕੋਹਲ ਦਾ ਸੇਵਨ ਨਹੀਂ ਕਰ ਸਕਦਾ ਅਤੇ ਉਡਾਣ ਦੌਰਾਨ ਵੀ ਇਸ ਦੀ ਪੂਰੀ ਮਨਾਹੀ ਹੁੰਦੀ ਹੈ।

Advertisement
×