DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India Pilot: ਏਅਰ ਇੰਡੀਆ ਦੇ ਤਜਰਬੇਕਾਰ ਪਾਇਲਟਾਂ ਦੇ ਨੌਕਰੀ ਛੱਡਣ ਨਾਲ ਉਡਾਣ ਸੁਰੱਖਿਆ ਦਾ ਖਤਰਾ ਵਧਿਆ

ਅਮਲੇ ਦੀ ਘਾਟ ਤੇ ਹੋਰ ਨਿਯਮਾਂ ਸਬੰਧੀ ਪਾਇਲਟਾਂ ਦੀ ਐਸੋਸੀਏਸ਼ਨ ਨੇ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਪੱਤਰ ਲਿਖਿਆ; ਮਿਆਰ ਵਧਾਉਣ ’ਤੇ ਦਿੱਤਾ ਜ਼ੋਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Air India Pilot: ਏਅਰ ਇੰਡੀਆ ਗਰੁੱਪ ਵਿੱਚੋਂ ਤਜਰਬੇਕਾਰ ਪਾਇਲਟਾਂ ਦੇ ਵੱਡੇ ਪੱਧਰ ’ਤੇ ਨੌਕਰੀ ਛੱਡਣ ਕਾਰਨ ਉਡਾਣ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਬਾਰੇ ਚਿੰਤਾ ਜਤਾਉਂਦਿਆਂ ‘ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ਼ ਇੰਡੀਆ’ (ALPA India) ਨੇ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਪਾਇਲਟਾਂ ਦੇ ਨੌਕਰੀ ਛੱਡਣ, ਉਨ੍ਹਾਂ ਦੀ ਥਕਾਵਟ, ਵਾਰ-ਵਾਰ ਜਹਾਜ਼ਾਂ ਦੇ ਮਾਡਲ ਬਦਲਣ (ਫਲੀਟ ਟਰਾਂਜ਼ਿਸ਼ਨ) ਅਤੇ ਕੌਕਪਿਟ ਵਿੱਚ ਘਟ ਰਹੇ ਤਜਰਬੇ ਦੇ ਪੱਧਰ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।

ਅਲਪਾ ਇੰਡੀਆ ਦੇ ਪ੍ਰਧਾਨ ਕੈਪਟਨ ਸੈਮ ਥਾਮਸ ਨੇ ਕਿਹਾ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਗਰੁੱਪ ਦੇ ਹੋਰ ਹਿੱਸਿਆਂ ਵਿੱਚੋਂ ਸੀਨੀਅਰ ਕਮਾਂਡਰ ਅਤੇ ਤਜਰਬੇਕਾਰ ਪਾਇਲਟ ਨੌਕਰੀ ਛੱਡ ਕੇ ਜਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਲਾਂ ਦਾ ਤਜਰਬਾ ਰੱਖਣ ਵਾਲੇ ਪਾਇਲਟ ਸਿਰਫ਼ ਕਾਗਜ਼ਾਂ 'ਤੇ ਕਰਮਚਾਰੀ ਨਹੀਂ ਹਨ ਸਗੋਂ ਇਹ ਕਿਸੇ ਵੀ ਏਅਰਲਾਈਨ ਦੀ ਸਭ ਤੋਂ ਵੱਡੀ ਸੁਰੱਖਿਆ ਸੰਪਤੀ ਹੁੰਦੇ ਹਨ। ਪਾਇਲਟਾਂ ਦੀ ਇਸ ਜਥੇਬੰਦੀ ਨੇ ਟਾਟਾ ਗਰੁੱਪ ਨੂੰ ਅਪੀਲ ਕੀਤੀ ਹੈ ਕਿ ਉਹ ਪਾਇਲਟਾਂ ਦੇ ਨੌਕਰੀ ਛੱਡਣ, ਤਨਖਾਹਾਂ, ਡਿਊਟੀ ਦੇ ਸਮਾਂ ਸਾਰਣੀ (ਰੋਸਟਰ), ਥਕਾਵਟ ਦੇ ਅੰਕੜਿਆਂ ਅਤੇ ਸਿਖਲਾਈ ਦੇ ਮਿਆਰਾਂ ਦੀ ਸੁਤੰਤਰ ਜਾਂਚ ਕਰਵਾਏ।

Advertisement

ਸਾਲ 2026 ਦੌਰਾਨ ਵਾਪਰੀਆਂ ਅਹਿਮ ਘਟਨਾਵਾਂ ਅਤੇ ਨਿਯਮਾਂ ਤੋਂ ਉੱਪਰ ਉੱਠਣ ਦੀ ਲੋੜ

Advertisement

ਪਾਇਲਟਾਂ ਦੀ ਐਸੋਸੀਏਸ਼ਨ ਨੇ ਸਾਲ 2026 ਵਿੱਚ ਵਾਪਰੀਆਂ ਤਿੰਨ ਘਟਨਾਵਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਵਿੱਚ 26 ਮਾਰਚ ਨੂੰ ਫੁਕੇਟ ਵਿਚ ਬੋਇੰਗ 737 ਮੈਕਸ 8 ਦੀ ਹਾਰਡ ਲੈਂਡਿੰਗ, 21 ਮਈ ਨੂੰ ਬੰਗਲੁਰੂ ਵਿਚ ਏਅਰਬੱਸ ਏ321 ਦੇ ਪਿਛਲੇ ਹਿੱਸੇਦਾ ਰਨਵੇਅ ਨਾਲ ਟਕਰਾਉਣਾ ਅਤੇ ਅਗਸਤ ਵਿੱਚ ਫੁਕੇਟ-ਦਿੱਲੀ ਏ330 ਦੀ ਘਟਨਾ ਸ਼ਾਮਲ ਹੈ।

ਐਸੋਸੀਏਸ਼ਨ ਨੇ ਕਿਹਾ ਕਿ ਇਹ ਘਟਨਾਵਾਂ ਸੁਰੱਖਿਆ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਘੱਟੋ-ਘੱਟ ਨਿਯਮਾਂ ਦੀ ਪਾਲਣਾ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਦੁਨੀਆ ਦੀਆਂ ਸਭ ਤੋਂ ਵਧੀਆ ਏਅਰਲਾਈਨਾਂ ਵਰਗਾ ਮਿਆਰ ਬਣਾਉਣਾ ਚਾਹੀਦਾ ਹੈ।

Advertisement
×