DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India Phuket Delhi Flight: ਫਰਾਂਸੀਸੀ ਏਜੰਸੀ ਅਤੇ ਏਅਰਬੱਸ ਵੀ ਕਰਨਗੇ ਜਾਂਚ

ਫਰਾਂਸੀਸੀ ਟੀਮ ਅਤੇ ਏਅਰਬੱਸ ਦੇ ਮਾਹਰ ਮੰਗਲਵਾਰ ਭਾਰਤ ਪਹੁੰਚਣਗੇ; ਭਾਰਤੀ ਟੀਮ ਨਾਲ ਜਾਂਚ ਵਿਚ ਸਹਿਯੋਗ ਕਰਨਗੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Air India Phuket Delhi Flight: ਫਰਾਂਸ ਦੀ ਜਹਾਜ਼ ਹਾਦਸਾ ਜਾਂਚ ਏਜੰਸੀ BEA ਅਤੇ ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ ਆਪਣੀਆਂ ਟੀਮਾਂ ਨੂੰ ਭਾਰਤ ਭੇਜਣਗੀਆਂ ਤਾਂ ਕਿ ਏਅਰ ਇੰਡੀਆ ਦੀ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਦੇ ਹਵਾ ਵਿੱਚ ਡਗਮਗਾਉਣ (ਟਰਬੂਲੈਂਸ) ਦੇ ਮਾਮਲੇ ਦੀ ਜਾਂਚ ਵਿੱਚ AAIB ਦੀ ਮਦਦ ਕੀਤੀ ਜਾ ਸਕੇ।

ਪਿਛਲੇ ਹਫ਼ਤੇ ਵਾਪਰੇ ਇਸ ਹਾਦਸੇ ਦੌਰਾਨ 17 ਯਾਤਰੀ ਜ਼ਖ਼ਮੀ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਟੀਮਾਂ ਮੰਗਲਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚ ਜਾਣਗੀਆਂ।

Advertisement

ਜਾਣਕਾਰੀ ਅਨੁਸਾਰ 4 ਅਗਸਤ ਨੂੰ ਏਅਰਬੱਸ A320 (VT-EXO) ਰਾਹੀਂ ਚਲਾਈ ਜਾਣ ਵਾਲੀ ਫੁਕੇਤ-ਦਿੱਲੀ ਉਡਾਣ AI2379 ਆਪਣੇ ਸਫ਼ਰ ਦੌਰਾਨ ਅਚਾਨਕ ਲਗਪਗ 300 ਫੁੱਟ ਹੇਠਾਂ ਡਿੱਗ ਗਈ ਸੀ ਜਿਸ ਤੋਂ ਬਾਅਦ ਜਹਾਜ਼ ਨੂੰ ਮੁੜ ਸੰਤੁਲਿਤ ਕਰ ਲਿਆ ਗਿਆ ਅਤੇ ਉਹ ਸੁਰੱਖਿਅਤ ਰਾਜਧਾਨੀ ਵਿੱਚ ਉਤਰ ਗਿਆ ਸੀ। ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਤਹਿਤ ਇਸ ਘਟਨਾ ਦੀ ਜਾਂਚ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ।

Advertisement

ਸਬੰਧਤ ਖਬਰ:Air India ਦੀ Phuket-Delhi ਫਲਾਈਟ ਹਵਾ ਵਿਚ ਡਗਮਗਾਈ; 17 ਜ਼ਖ਼ਮੀ

ਏਅਰਬੱਸ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਵਿੱਚ ਮਦਦ ਲਈ ਉਨ੍ਹਾਂ ਦੇ ਮਾਹਰਾਂ ਦੀ ਟੀਮ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ICAO ਦੇ ਨਿਯਮਾਂ ਅਨੁਸਾਰ ਸਬੰਧਤ ਜਾਂਚ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ ਅਤੇ ਏਅਰਲਾਈਨ ਦਾ ਪੂਰਾ ਸਾਥ ਦੇ ਰਹੇ ਹਨ। ਜਿਵੇਂ ਹੀ ਹੋਰ ਜਾਣਕਾਰੀ ਮਿਲੇਗੀ, ਉਹ ਸਾਂਝੀ ਕੀਤੀ ਜਾਵੇਗੀ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 9 ਅਗਸਤ ਨੂੰ ਦੱਸਿਆ ਸੀ ਕਿ AI2379 ਉਡਾਣ ਦੀ ਇਸ ਘਟਨਾ ਵਿੱਚ ਕੁਝ ਯਾਤਰੀਆਂ ਅਤੇ ਕੈਬਿਨ ਅਮਲੇ ਦੇ ਮੈਂਬਰਾਂ ਨੂੰ ਸੱਟਾਂ ਲੱਗੀਆਂ ਸਨ। ਇਸ ਉਡਾਣ ਵਿੱਚ 3 ਬੱਚਿਆਂ ਸਮੇਤ 137 ਯਾਤਰੀ ਅਤੇ ਅਮਲੇ ਦੇ 8 ਮੈਂਬਰ ਸਵਾਰ ਸਨ।

ਇਸ ਦੇ ਨਾਲ ਹੀ ਮੰਤਰਾਲੇ ਨੇ ਇਹ ਵੀ ਦੱਸਿਆ ਸੀ ਕਿ ਉਡਾਣ ਦੇ ਮੁੱਖ ਪਾਇਲਟ ਦਾ ਨਸ਼ੀਲੇ ਪਦਾਰਥਾਂ ਸਬੰਧੀ ਮੁੱਢਲਾ ਟੈਸਟ ਕਰਨ ਤੋਂ ਬਾਅਦ ਹੁਣ ਪੁਸ਼ਟੀ ਕਰਨ ਵਾਲਾ ਟੈਸਟ (ਕਨਫਰਮੇਟਰੀ ਟੈਸਟ) ਕੀਤਾ ਗਿਆ ਹੈ ਕਿਉਂਕਿ ਪਹਿਲੇ ਟੈਸਟ ਦੇ ਨਤੀਜੇ ਵਿੱਚ ਹੋਰ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਸਾਹਮਣੇ ਆਈ ਸੀ। ਫਿਲਹਾਲ ਇਸ ਪੁਸ਼ਟੀਕਰਨ ਟੈਸਟ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।

Advertisement
×