DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਜਣ ਵਿੱਚ ਖ਼ਰਾਬੀ ਕਾਰਨ ਏਅਰ ਇੰਡੀਆ ਦੇ ਜਹਾਜ਼ ਦੀ ਦਿੱਲੀ ਵਾਪਸੀ

ਦਿੱਲੀ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੀ ਫਲਾਈਟ AI887 (ਬੋਇੰਗ 777-300 ER) ਨੂੰ ਸੋਮਵਾਰ ਸਵੇਰੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਵਾਪਸ ਦਿੱਲੀ ਪਰਤਣਾ ਪਿਆ। ਸੂਤਰਾਂ ਅਨੁਸਾਰ ਲਗਪਗ 335 ਯਾਤਰੀਆਂ ਨੂੰ ਲੈ ਕੇ ਜਾ ਰਹੇ...

  • fb
  • twitter
  • whatsapp
  • whatsapp
Advertisement

ਦਿੱਲੀ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੀ ਫਲਾਈਟ AI887 (ਬੋਇੰਗ 777-300 ER) ਨੂੰ ਸੋਮਵਾਰ ਸਵੇਰੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਵਾਪਸ ਦਿੱਲੀ ਪਰਤਣਾ ਪਿਆ। ਸੂਤਰਾਂ ਅਨੁਸਾਰ ਲਗਪਗ 335 ਯਾਤਰੀਆਂ ਨੂੰ ਲੈ ਕੇ ਜਾ ਰਹੇ ਇਸ ਜਹਾਜ਼ ਦੇ ਸੱਜੇ ਇੰਜਣ ਵਿੱਚ ਤੇਲ ਦੇ ਦਬਾਅ (oil pressure) ਦੀ ਸਮੱਸਿਆ ਆ ਗਈ ਸੀ, ਜੋ ਕਿ ਇੰਜਣ ਦੇ ਫਲੈਪ ਵਾਪਸ ਖਿੱਚਣ ਵੇਲੇ ਸਿਫ਼ਰ (ਜ਼ੀਰੋ) 'ਤੇ ਪਹੁੰਚ ਗਿਆ ਸੀ।

ਜਹਾਜ਼ ਲਗਪਗ ਇੱਕ ਘੰਟਾ ਹਵਾ ਵਿੱਚ ਰਹਿਣ ਤੋਂ ਬਾਅਦ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਰੂਪ ਵਿੱਚ ਐਮਰਜੈਂਸੀ ਲੈਂਡਿੰਗ ਕਰ ਗਿਆ। ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਅਣਸੁਖਾਵੀਂ ਸਥਿਤੀ ਲਈ ਅਫਸੋਸ ਪ੍ਰਗਟਾਇਆ ਅਤੇ ਦੱਸਿਆ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਦੇ ਸੂਤਰਾਂ ਅਨੁਸਾਰ ਪਿਛਲੇ ਰਿਕਾਰਡਾਂ ਵਿੱਚ ਤੇਲ ਦੀ ਖਪਤ ਸਬੰਧੀ ਕੋਈ ਅਸਧਾਰਨਤਾ ਨਹੀਂ ਪਾਈ ਗਈ ਸੀ ਅਤੇ ਫਿਲਹਾਲ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਵਿਕਲਪਿਕ ਪ੍ਰਬੰਧ ਕਰ ਦਿੱਤੇ ਹਨ।

Advertisement

Advertisement
Advertisement
×