DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India Flight: ਸੱਤ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਦਿੱਲੀ ਉਤਰਿਆ ਜਹਾਜ਼

ਦਿੱਲੀ ਤੋਂ ਵੈਨਕੂਵਰ (Vancouver) ਜਾ ਰਿਹਾ ਏਅਰ ਇੰਡੀਆ (Air India) ਦਾ ਇੱਕ ਜਹਾਜ਼ ਵੀਰਵਾਰ ਸ਼ਾਮ ਨੂੰ ਇੱਕ 'ਅਪਰੇਸ਼ਨਲ ਇਸ਼ੂ' (operational issue) ਕਾਰਨ ਲਗਪਗ ਸੱਤ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਕੌਮੀ ਰਾਜਧਾਨੀ ਦਿੱਲੀ ਪਰਤ ਆਇਆ। ਏਅਰ ਇੰਡੀਆ ਨੇ ਸ਼ੁੱਕਰਵਾਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦਿੱਲੀ ਤੋਂ ਵੈਨਕੂਵਰ (Vancouver) ਜਾ ਰਿਹਾ ਏਅਰ ਇੰਡੀਆ (Air India) ਦਾ ਇੱਕ ਜਹਾਜ਼ ਵੀਰਵਾਰ ਸ਼ਾਮ ਨੂੰ ਇੱਕ 'ਅਪਰੇਸ਼ਨਲ ਇਸ਼ੂ' (operational issue) ਕਾਰਨ ਲਗਪਗ ਸੱਤ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਕੌਮੀ ਰਾਜਧਾਨੀ ਦਿੱਲੀ ਪਰਤ ਆਇਆ। ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਬੋਇੰਗ 777-200 LR (Boeing 777-200 LR) ਜਹਾਜ਼ VT-AEI, ਜੋ ਕਿ ਫਲਾਈਟ AI185 ਵਜੋਂ ਉਡਾਣ ਭਰ ਰਿਹਾ ਸੀ, ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡ ਕਰ ਗਿਆ ਹੈ।

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਅਨੁਸਾਰ, ਜਦੋਂ ਇਹ ਜਹਾਜ਼ ਚੀਨੀ ਹਵਾਈ ਖੇਤਰ (Chinese airspace) ਵਿੱਚ ਸੀ, ਉਸ ਦੌਰਾਨ ਇਸ ਨੂੰ ਵਾਪਸ ਮੋੜਿਆ ਗਿਆ। ਏਅਰਲਾਈਨ ਅਨੁਸਾਰ ਇਹ ਫੈਸਲਾ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (standard operating procedures) ਦੇ ਤਹਿਤ ਲਿਆ ਗਿਆ ਅਤੇ ਸਾਰੇ ਯਾਤਰੀਆਂ ਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।

Advertisement

ਸੂਤਰਾਂ ਅਨੁਸਾਰ ਜਹਾਜ਼ ਦੀ ਤਾਇਨਾਤੀ ਵਿੱਚ ਕੋਈ ਐਡਮਿਨਿਸਟ੍ਰੇਟਿਵ ਇਸ਼ੂ (administrative issue) ਹੋ ਸਕਦਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ। ਫਿਲਹਾਲ ਯਾਤਰੀਆਂ ਦੀ ਗਿਣਤੀ ਅਤੇ ਵਾਪਸ ਮੁੜਨ ਦੇ ਅਸਲ ਕਾਰਨ ਦਾ ਪੂਰਾ ਵੇਰਵਾ ਨਹੀਂ ਮਿਲ ਸਕਿਆ ਹੈ, ਪਰ ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸਵੇਰੇ ਇਹ ਫਲਾਈਟ ਯਾਤਰੀਆਂ ਨੂੰ ਲੈ ਕੇ ਵੈਨਕੂਵਰ ਲਈ ਰਵਾਨਾ ਹੋ ਗਈ ਹੈ।

Advertisement

Advertisement
×