DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India Delhi Halwara Flight: ਜਦੋਂ ਏਅਰ ਇੰਡੀਆ ਦੀ ਉਡਾਣ ਨੇ ਯਾਤਰੀਆਂ ਨੂੰ ਵਖ਼ਤ ਪਾਇਆ

ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਦਿੱਲੀ ਪਰਤਿਆ; ਦੂਜੇ ਜਹਾਜ਼ ਵਿਚ ਆੳੁਣ ਵੇਲੇ ਖਰਾਬ ਮੌਸਮ ਕਾਰਨ ਲੱਗੇ ਜ਼ਬਰਦਸਤ ਝਟਕੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਏਅਰ ਇੰਡੀਆ ਦੀ ਦਿੱਲੀ ਤੋਂ ਹਲਵਾਰਾ ਜਾਣ ਵਾਲੀ ਉਡਾਣ ਏਆਈ-481 ਦੌਰਾਨ ਯਾਤਰੀਆਂ ਨੂੰ ਅੱਜ ਦੋ ਵਾਰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਆਪਣੇ ਟਿਕਾਣੇ 'ਤੇ ਪਹੁੰਚ ਗਏ।

ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਜਹਾਜ਼ ਵਿਚ ਦਿੱਲੀ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਤਕਨੀਕੀ ਖ਼ਰਾਬੀ ਆ ਗਈ ਜਿਸ ਕਾਰਨ ਇਹਤਿਆਤ ਵਜੋਂ ਵਾਪਸ ਦਿੱਲੀ ਹਵਾਈ ਅੱਡੇ 'ਤੇ ਲੈਂਡਿੰਗ ਕੀਤੀ।

Advertisement

ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਬਿਠਾ ਕੇ ਹਲਵਾਰਾ ਲਈ ਰਵਾਨਾ ਕੀਤਾ ਗਿਆ।

Advertisement

ਜਦੋਂ ਇਹ ਉਡਾਣ ਹਲਵਾਰਾ ਪਹੁੰਚੀ ਤਾਂ ਉੱਥੇ ਖਰਾਬ ਮੌਸਮ ਕਾਰਨ ਲੈਂਡਿੰਗ ਦੌਰਾਨ ਖਾਸੇ ਝਟਕੇ ਲੱਗੇ। ਇਸ ਕਾਰਨ ਯਾਤਰੀਆਂ ਵਿੱਚ ਕੁਝ ਸਮੇਂ ਲਈ ਸਹਿਮ ਦਾ ਮਾਹੌਲ ਬਣ ਗਿਆ।

ਹਾਲਾਂਕਿ, ਪਾਇਲਟ ਨੇ ਸਥਿਤੀ ਨੂੰ ਸੰਭਾਲਦਿਆਂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਜ਼ਿਕਰਯੋਗ ਹੈ ਕਿ ਢਾਈ ਹਫਤੇ ਪਹਿਲਾਂ ਜਰਮਨੀ ਦੇ ਮਿਊਨਿਖ ਤੋਂ ਦਿੱਲੀ ਆ ਰਹੀ ਉਡਾਣ ਨੇ ਯਾਤਰੀਆਂ ਦੇ ਸਾਹ ਸੁਕਾ ਦਿੱਤੇ ਸਨ। ਉਸ ਦਿਨ NCR ਵਿੱਚ ਆਏ ਭਾਰੀ ਤੂਫ਼ਾਨ ਕਾਰਨ ਲੁਫਥਾਂਸਾ (Lufthansa) ਫਲਾਈਟ LH-762 ਵਿੱਚ ਸਵਾਰ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਅਤੇ ਡਰ ਦਾ ਸਾਹਮਣਾ ਕਰਨਾ ਪਿਆ। ਇਹ ਜਹਾਜ਼ ਜਰਮਨੀ ਦੇ ਮਿਊਨਿਖ ਸ਼ਹਿਰ ਤੋਂ ਲਗਭਗ 500 ਯਾਤਰੀਆਂ ਨੂੰ ਲੈ ਕੇ ਦਿੱਲੀ ਆ ਰਿਹਾ ਸੀ।

ਜਿਵੇਂ ਹੀ ਜਹਾਜ਼ ਦਿੱਲੀ ਦੇ ਨੇੜੇ ਪਹੁੰਚਿਆ, ਖ਼ਰਾਬ ਮੌਸਮ ਕਾਰਨ ਇਸ ਨੂੰ ਹਵਾ ਵਿੱਚ ਜ਼ਬਰਦਸਤ ਝਟਕੇ ਲੱਗਣੇ ਸ਼ੁਰੂ ਹੋ ਗਏ। ਪਾਇਲਟ ਨੇ ਖ਼ਰਾਬ ਮੌਸਮ ਦੇ ਬਾਵਜੂਦ ਜਹਾਜ਼ ਨੂੰ ਸੁਰੱਖਿਅਤ ਉਤਾਰਨ ਦੀ ਦੋ ਵਾਰ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾਵਾਂ ਅਤੇ ਝਟਕਿਆਂ ਕਾਰਨ ਸਫਲ ਨਹੀਂ ਹੋ ਸਕਿਆ। ਇਸ ਦੌਰਾਨ ਯਾਤਰੀ ਘਬਰਾ ਗਏ ਅਤੇ ਜਹਾਜ਼ ਦੇ ਅੰਦਰ ਚੀਕ-ਚਿਹਾੜਾ ਮਚ ਗਿਆ।

ਇਸ ਫਲਾਈਟ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ 'ਤੇ ਉਤਰਨਾ ਸੀ ਪਰ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਇਸ ਜਹਾਜ਼ ਦਾ ਰੁਖ਼ ਮੁੰਬਈ ਵੱਲ ਮੋੜ ਦਿੱਤਾ ਗਿਆ। ਮੁੰਬਈ ਵਿਚ ਜਹਾਜ਼ ਵਿੱਚ ਦੁਬਾਰਾ ਤੇਲ ਭਰਿਆ ਗਿਆ ਅਤੇ ਮੌਸਮ ਠੀਕ ਹੋਣ ਦਾ ਇੰਤਜ਼ਾਰ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੇ ਮੁੰਬਈ ਤੋਂ ਉਡਾਣ ਭਰੀ ਅਤੇ ਆਖਰਕਾਰ ਦਿੱਲੀ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ।

Advertisement
×