ਏ ਆਈ ਬਾਰੇ ਸਿਖਲਾਈ ਪ੍ਰੋਗਰਾਮ 15 ਤੋਂ
ਕੌਮੀ ਰਾਜਧਾਨੀ ਵਿੱਚ ‘ਦਿੱਲੀ ਏ ਆਈ ਗ੍ਰਿੰਡ’ ਪ੍ਰੋਗਰਾਮ ਦਸੰਬਰ ਤੋਂ ਮਾਰਚ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ 5 ਲੱਖ ਨੌਜਵਾਨਾਂ ਨੂੰ ਮਸਨੂਈ ਬੌਧਿਕਤਾ (ਏ ਆਈ) ਬਾਰੇ ਸਿਖਲਾਈ ਦੇਣਾ ਹੈ। ਦਿੱਲੀ ਸਰਕਾਰ ਦੀ ਇਹ ਪਹਿਲਕਦਮੀ...
Advertisement
ਕੌਮੀ ਰਾਜਧਾਨੀ ਵਿੱਚ ‘ਦਿੱਲੀ ਏ ਆਈ ਗ੍ਰਿੰਡ’ ਪ੍ਰੋਗਰਾਮ ਦਸੰਬਰ ਤੋਂ ਮਾਰਚ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ 5 ਲੱਖ ਨੌਜਵਾਨਾਂ ਨੂੰ ਮਸਨੂਈ ਬੌਧਿਕਤਾ (ਏ ਆਈ) ਬਾਰੇ ਸਿਖਲਾਈ ਦੇਣਾ ਹੈ। ਦਿੱਲੀ ਸਰਕਾਰ ਦੀ ਇਹ ਪਹਿਲਕਦਮੀ ਇਸਦੇ ਨਿਊ ਐਰਾ ਆਫ ਐਂਟਰਪ੍ਰੀਨਿਊਰੀਅਲ ਈਕੋਸਿਸਟਮ ਐਂਡ ਵਿਜ਼ਨ (ਐੱਨ ਈ ਈ ਵੀ) ਦਾ ਹਿੱਸਾ ਹੈ। ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਸਿੱਖਿਆ ਡਾਇਰੈਕਟੋਰੇਟ ਦੇ ਚੱਲ ਰਹੇ ਨੀਵ ਪ੍ਰੋਗਰਾਮ ਤਹਿਤ ਦਿੱਲੀ ਏਆਈ ਗ੍ਰਿੰਡ ਪਹਿਲਕਦਮੀ ਦਾ ਮਕਸਦ ਵਿਦਿਆਰਥੀਆਂ ਵਿੱਚ ਨਵੀਨਤਾ, ਉੱਦਮੀ ਸੋਚ ਅਤੇ ਅਸਲ ਸੰਸਾਰ ਸਮੱਸਿਆ ਹੱਲ ਕਰਨ ਲਈ ਉਤਸ਼ਾਹਿਤ ਕਰਨਾ ਹੈ।
Advertisement
Advertisement
