DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ’ਚ IllegalConstruction ਢਾਹੁਣ ਦੀ ਕਾਰਵਾਈ ਤੇਜ਼

ਨਿਗਮ ਨੇ ਸੁਰੱਖਿਆ ਪ੍ਰਬੰਧਾਂ ਤਹਿਤ 1,252 ਪੀ ਜੀ ਇਮਾਰਤਾਂ ਦਾ ਸਰਵੇਖਣ ਕੀਤਾ

  • fb
  • twitter
  • whatsapp
  • whatsapp
featured-img featured-img
ਸੱਤਿਆ ਨਿਕੇਤਨ ਵਿੱਚ ਗ਼ੈਰ-ਕਾਨੂੰਨੀ ਇਮਾਰਤ ਢਾਹੁੰਦੇ ਹੋਏ ਮਜ਼ਦੂਰ। -ਫੋਟੋ: ਪੀਟੀਆਈ
Advertisement

ਦਿੱਲੀ ਨਗਰ ਨਿਗਮ ਵੱਲੋਂ ਕੌਮੀ ਰਾਜਧਾਨੀ ਦੇ ਸਾਰੇ 12 ਜ਼ੋਨਾਂ ਵਿੱਚ ਅਸੁਰੱਖਿਅਤ ਇਮਾਰਤਾਂ ਤੇ ਨਾਜਾਇਜ਼ ਉਸਾਰੀਆਂ ਢਾਹੁਣ ਸਬੰਧੀ ਚਲਾਈ ਮੁਹਿੰਮ ਜਾਰੀ ਹੈ। ਜਾਣਕਾਰੀ ਅਨੁਸਾਰ ਸੱਤਿਆ ਨਿਕੇਤਨ ਵਿੱਚ ਇਮਾਰਤ ਹਾਦਸੇ ਮਗਰੋਂ ਨਿਗਮ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਤੋਂ ਹੁਣ ਤੱਕ ਮੁਹਿੰਮ ਦੌਰਾਨ ਨਗਰ ਨਿਗਮ ਦੀ ਟੀਮਾਂ ਨੇ ਲਕਸ਼ਮੀ ਨਗਰ, ਜਗਤਪੁਰੀ, ਪਾਡਵ ਨਗਰ, ਵਿਸ਼ਵਾਸ ਨਗਰ, ਮੁਖਰਜੀ ਨਗਰ, ਜਾਮੀਆ ਨਗਰ, ਸ਼ਹੀਨ ਬਾਗ਼, ਤਿਲਕ ਨਗਰ, ਕਰਮਪੁਰਾ, ਕਰੋਲ ਬਾਗ਼, ਰਮੇਸ਼ ਨਗਰ, ਮਾਨਸਰੋਵਰ ਗਾਰਡਨ ਸਣੇ ਚਾਂਦਨੀ ਚੌਕ ਅਤੇ ਨਹਿਰੂ ਵਿਹਾਰ ਵਿੱਚ ਕਾਰਵਾਈ ਕੀਤੀ ਹੈ। ਇਨ੍ਹਾਂ ਇਲਾਕਿਆਂ ਵਿੱਚ ਇਹ ਮੁਹਿੰਮ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਇਸੇ ਦੌਰਾਨ ਨਗਰ ਨਿਗਮ ਨੇ 6 ਸਤੰਬਰ ਨੂੰ ਸੱਤਿਆ ਨਿਕੇਤਨ ਵਿੱਚ ਡਿੱਗੀ ਇਮਾਰਤ ਨਾਲ ਲੱਗਦੀ ਬਿਲਡਿੰਗ ਨੂੰ ਢਾਹੁਣ ਦਾ ਕੰਮ ਵੀ ਮੁੜ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਨੂੰ ਕੰਟਰੋਲਡ ਤਰੀਕੇ ਨਾਲ ਢਾਹਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਦਿੱਲੀ ਭਰ ਵਿੱਚ ਨਾਜਾਇਜ਼ ਉਸਾਰੀ, ਜਾਇਦਾਦਾਂ ਦੀ ਗ਼ੈਰ-ਕਾਨੂੰਨੀ ਵਰਤੋਂ ਅਤੇ ਅਸੁਰੱਖਿਅਤ ਇਮਾਰਤਾਂ ਵਿਰੁੱਧ ਵਿਆਪਕ ਕਾਰਵਾਈ ਦਾ ਹਿੱਸਾ ਹੈ। ਸੱਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਇਸ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਸ਼ੁਰੂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤਹਿਤ ਨਿਗਮ ਨੇ 7 ਤੋਂ 9 ਸਤੰਬਰ ਦੇ ਵਿਚਕਾਰ 1,252 ਪੇਇੰਗ ਗੈਸਟ ਇਮਾਰਤਾਂ ਦਾ ਸਰਵੇਖਣ ਕੀਤਾ ਹੈ। ਨਿਗਮ ਦੇ ਰਿਕਾਰਡ ਅਨੁਸਾਰ ਪਹਿਲੀ ਜੂਨ ਤੋਂ 9 ਸਤੰਬਰ ਦੇ ਵਿਚਕਾਰ ਨਗਰ ਨਿਗਮ ਨੇ ਸ਼ਹਿਰ ਭਰ ਵਿੱਚ 1,053 ਤੋੜ-ਭੰਨ ਦੀਆਂ ਕਾਰਵਾਈਆਂ ਕੀਤੀਆਂ, 491 ਜਾਇਦਾਦਾਂ ਨੂੰ ਸੀਲ ਕੀਤਾ ਅਤੇ 2,316 ਕਾਰਨ ਦੱਸੋ ਨੋਟਿਸ ਅਤੇ 757 ਤੋੜ-ਭੰਨ ਨੋਟਿਸ ਜਾਰੀ ਕੀਤੇ ਹਨ।

ਚਾਂਦਨੀ ਚੌਕ ਵਿੱਚ 56 ਦੁਕਾਨਾਂ ਸੀਲ

ਨਗਰ ਨਿਗਮ ਨੇ ਚਾਂਦਨੀ ਚੌਕ ਦੇ ਕੂਚਾ ਮਹਾਜਨੀ ਇਲਾਕੇ ਵਿੱਚ ਅੱਜ ਸਰਾਫ਼ ਦੀਆਂ ਘੱਟੋ-ਘੱਟ 56 ਦੁਕਾਨਾਂ ਨੂੰ ਸੀਲ ਕਰ ਦਿੱਤਾ। ਕਾਰੋਬਾਰੀਆਂ ਨੇ ਕਿਹਾ ਕਿ ਦੁਕਾਨਾਂ ਦੇ ਅੰਦਰ ਕਰੋੜਾਂ ਰੁਪਏ ਦੇ ਗਹਿਣ ਪਏ ਸਨ। ਆਲ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਯੋਗੇਸ਼ ਸਿੰਘਲ ਨੇ ਦੱਸਿਆ ਕਿ ਦੁਕਾਨਾਂ ’ਤੇ ਨੋਟਿਸ ਚਿਪਕਾਏ ਗਏ ਸਨ ਅਤੇ ਅੱਜ ਸਵੇਰੇ ਕਰੀਬ 11:30 ਵਜੇ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ।

Advertisement

Advertisement
Advertisement
×