ਬਾਲੜੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਬਾਲੜੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਗਸਤ

ਦਿੱਲੀ ਪੁਲੀਸ ਵੱਲੋਂ ‘ਨੰਨ੍ਹੀ ਨਿਰਭਿਯਾ’ ਉਪਰ ਕਥਿਤ ਜ਼ੁਲਮ ਢਾਹੁਣ ਵਾਲੇ ਅਦੇੜ ਉਮਰ ਦੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨਸ਼ਾ ਕਰਨ ਵਾਲਾ ਹੈ। ਉਸ ’ਤੇ ਪਹਿਲਾਂ ਹੀ ਚੋਰੀ ਤੇ ਹੋਰ ਮਾਮਲਿਆਂ ਦਾ ਦੋਸ਼ ਹੈ। ਪੁਲੀਸ ਨੂੰ ਸੀਸੀਟੀਵੀ ਕੈਮਰੇ ਤੋਂ ਮੁਲਜ਼ਮ ਬਾਰੇ ਸੁਰਾਗ ਮਿਲਿਆ। ਫੜਿਆ ਗਿਆ ਮੁਲਜ਼ਮ ਪਹਿਲਾਂ ਹੀ ਜੇਲ੍ਹ ਹੋ ਚੁੱਕਾ ਹੈ। ਹਾਲ ਹੀ ਵਿੱਚ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਉਹ ਫਰਾਰ ਹੋਣ ਤੋਂ ਬਾਅਦ ਨੇੜਲੇ ਇਲਾਕਿਆਂ ਵਿੱਚ ਲੁਕਿਆ ਹੋਇਆ ਸੀ। ਸੀਸੀਟੀਵੀ, ਗੁਆਂਢੀਆਂ ਤੋਂ ਪੁੱਛ-ਗਿੱਛ ਤੇ 100 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਵਾਰੀ-ਵਾਰੀ ਪੁੱਛਗਿੱਛ ਨਾਲ ਜਾਂਚ ਦਾ ਮੁੱਢ ਬੰਨ੍ਹਿਆ। ਦਿੱਲੀ ਪੁਲੀਸ ਅਧਿਕਾਰੀ ਨੇ ਮੁਲਜ਼ਮ ਦੇ ਨਾਮ ਤੇ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਲਜ਼ਮ ਨੇੜਲੇ ਪਾਰਕ ਵਿਚ ਹੀ ਰਹਿੰਦੇ ਸਨ। ਘਟਨਾ ਦੇ ਸਮੇਂ ਉਹ ਸ਼ਰਾਬੀ ਸੀ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਮੰਗਲਵਾਰ ਦੁਪਹਿਰ ਨੂੰ ਚੋਰੀ ਦੀ ਨੀਅਤ ਨਾਲ ਕਮਰੇ ਵਿੱਚ ਦਾਖਲ ਹੋਇਆ ਸੀ। ਜਦੋਂ ਕਮਰੇ ਵਿੱਚ ਲੜਕੀ ਨੇ ਉਸ ਨੂੰ ਦੇਖ ਕੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਫੜ ਲਿਆ। ਮੁਲਜ਼ਮ ਨੇ ਲੜਕੀ ਨੂੰ ਕੈਂਚੀ ਨਾਲ ਬੇਰਹਿਮੀ ਨਾਲ ਕੁੱਟਿਆ। ਉਸ ਨੂੰ ਮ੍ਰਿਤਕ ਸਮਝਦਿਆਂ ਉਹ ਬਚ ਨਿਕਲਿਆ। ਪੁਲੀਸ ਦਾ ਕਹਿਣਾ ਹੈ ਕਿ ਬਹਾਦਰ ਲੜਕੀ ਨੇ ਜ਼ਬਰਦਸਤ ਮੁਕਾਬਲਾ ਕੀਤਾ। ਉੱਚ ਪੱਧਰੀ ਅਧਿਕਾਰੀ ਮੁਲਜ਼ਮ ਦੀ ਜਾਂਚ ਤੇ ਗ੍ਰਿਫਤਾਰੀ ਲਈ ਨਿਗਰਾਨੀ ਕਰ ਰਹੇ ਹਨ। ਰੇਂਜ ਅਧਿਕਾਰੀ ਨੇ ਦੱਸਿਆ ਕਿ ਬਾਹਰੀ ਜ਼ਿਲ੍ਹੇ ਵਿੱਚ ਦਰਜਨ ਟੀਮਾਂ ਤੋਂ ਇਲਾਵਾ ਵਿਸ਼ੇਸ਼ ਸਟਾਫ ਤੇ ਕ੍ਰਾਈਮ ਬ੍ਰਾਂਚ ਵੀ ਮੁਲਜ਼ਮ ਨੂੰ ਫੜਨ ਲਈ ਆਪਣੇ ਪੱਧਰ ’ਤੇ ਲੱਗੇ ਹੋਏ ਹਨ। ਪਿਛਲੇ 36 ਘੰਟਿਆਂ ’ਚ ਪੁਲੀਸ ਨੇ 128 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਉਸ ਨੂੰ ਫੜ ਲਿਆ। ਸੀਸੀਟੀਵੀ ਕੈਮਰਿਆਂ ਦੀਆਂ ਕੁਝ ਫੁਟੇਜਾਂ ’ਚ ਮੁਲਜ਼ਮ ਬਾਰੇ ਮਹੱਤਵਪੂਰਨ ਲਿੰਕ ਮਿਲੇ। ਸ਼ੱਕੀ ਵਿਅਕਤੀ ਤੋਂ ਗੁਆਂਢੀਆਂ ਤੇ ਪਰਿਵਾਰ ਨੂੰ ਦਿਖਾ ਕੇ ਪੁੱਛਗਿੱਛ ਕੀਤੀ ਗਈ। ਇਸ ਸਬੰਧ ਵਿੱਚ ਨੇੜਲੇ ਇਲਾਕਿਆਂ ਤੋਂ 100 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ। ਸ਼ੁਰੂ ਤੋਂ ਹੀ ਪੁਲੀਸ ਟੀਮ ਨਸ਼ਾ ਕਰਨ ਵਾਲੇ ਮੁੰਡਿਆਂ ‘ਤੇ ਨਜ਼ਰ ਰੱਖ ਰਹੀ ਸੀ। ਪੁਲੀਸ ਨੇ ਕਤਲ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All