ਕੇਂਦਰ ’ਤੇ ਨਵੇਂ ਹੱਥਕੰਡੇ ਅਪਣਾਉਣ ਦਾ ਦੋਸ਼

ਕੇਂਦਰ ’ਤੇ ਨਵੇਂ ਹੱਥਕੰਡੇ ਅਪਣਾਉਣ ਦਾ ਦੋਸ਼

ਇਨਕਲਾਬੀ ਗੀਤ ਪੇਸ਼ ਕਰਦੀ ਹੋਈ ਪਿੰਡ ਘਰਾਚੋਂ ਦੀ ਨੰਨ੍ਹੀ ਬੱਚੀ।-ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਅਪਰੈਲ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਸਵਿੰਦਰ ਸਿੰਘ ਨੇ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੂੰ ਸਾਢੇ ਚਾਰ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਤੇ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਰਤੀ ਲੋਕਾਂ ’ਤੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਤਾਜ਼ੇ ਫ਼ੈਸਲੇ ਅਨੁਸਾਰ ਨਰਮਾ ਪੱਟੀ ਦੇ ਕਿਸਾਨਾਂ ਉਪਰ ਬੀਟੀ ਨਰਮੇ ਦੇ ਬੀਜਾਂ ਦੇ ਰੇਟਾਂ ’ਤੇ ਚੁੱਪ-ਚੁਪੀਤੇ ਵਾਧਾ ਕਰ ਕੇ ਕਿਸਾਨਾਂ ’ਤੇ ਕਰੋੜਾਂ ਦਾ ਬੋਝ ਪਾਇਆ ਗਿਆ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਸਿੱਧੀ ਅਦਾਇਗੀ ਦਾ ਹੱਥਕੰਡਾ ਅਪਣਾ ਕੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਵਿੱਚ ਉਲਝਾਉਣਾ ਚਾਹੁੰਦੀ ਹੈ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਭੁਲੇਖੇ ਵਿੱਚ ਹੈ ਕਿ ਮੋਰਚਿਆਂ ਵਿੱਚ ਗਿਣਤੀ ਘਟ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ ਭੈਣਾਂ ਮੋਰਚੇ ਵਿੱਚ ਪਹੁੰਚ ਕੇ ਮੋਰਚੇ ਨੂੰ ਤਕੜਾਈ ਬਖਸ਼ਣਗੀਆਂ। ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਅੱਜ ਸਾਡੀ ਲੜਾਈ ਤਿੰਨ ਕਾਨੂੰਨਾਂ ਤੋਂ ਵਧ ਕੇ ਫ਼ਸਲਾਂ ਤੇ ਨਸਲਾਂ ਦੀ ਬਣ ਗਈ ਹੈ ਤੇ ਸਾਡੀ ਹੋਂਦ ਦਾ ਮਸਲਾ ਬਣ ਗਿਆ ਹੈ। ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਸਰਕਾਰ ਸਾਡੇ ’ਤੇ ਜਬਰ ਕਰ ਕੇ ਸਾਡਾ ਸਬਰ ਪਰਖ ਰਹੀ ਹੈ। ਇਸ ਮੌਕੇ ਪਿੰਡ ਘਰਾਚੋਂ ਦੀ ਨੰਨ੍ਹੀ ਬੱਚੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All