ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 18 ਲੱਖ ਦੇ ਪਾਰ; ਮੌਤਾਂ ਦਾ ਅੰਕੜਾ ਵਧ ਕੇ 38,135 ਹੋਇਆ

ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਨਵੀਂ ਦਿੱਲੀ, 3 ਅਗਸਤ

ਪਿਛਲੇ 24 ਘੰਟਿਆਂ ਵਿੱਚ 52,972 ਕੇਸਾਂ ਨਾਲ ਦੇਸ਼ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 18 ਲੱਖ ਦੇ ਅੰਕੜੇ ਨੂੰ ਪਾਰ ਪਾਉਂਦਿਆਂ 18,03,695 ਹੋ ਗਈ ਹੈ। ਉਂਜ ਹੁਣ ਤਕ 11.86 ਲੱਖ ਤੋਂ ਵੱਧ ਲੋਕ ਇਸ ਲਾਗ ਤੋਂ ਉਭਰ ਕੇ ਸਿਹਤਯਾਬ ਹੋਣ ਵਿੱਚ ਸਫਲ ਰਹੇ ਹਨ। ਰੋਗਮੁਕਤ ਹੋਣ ਵਾਲਿਆਂ ਦੀ ਫੀਸਦ 65.44 ਜਦੋਂਕਿ ਮੌਤ ਦਰ 2.13 ਫੀਸਦ ਹੈ। ਸੋਮਵਾਰ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਇਕੋ ਦਿਨ ਵਿੱਚ 771 ਹੋਰ ਮੌਤਾਂ ਨਾਲ ਕਰੋਨਾ ਮਹਾਮਾਰੀ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦੀ ਗਿਣਤੀ ਵਧ ਕੇ 38,135 ਨੂੰ ਅੱਪੜ ਗਈ ਹੈ। ਇਸ ਦੌਰਾਨ ਭਾਰਤੀ ਮੈਡੀਕਲ ਖੋਜ ਕੌਂਸਲ ਨੇ ਦਾਅਵਾ ਕੀਤਾ ਹੈ ਕਿ ਪੂਰੇ ਦੇਸ਼ ਵਿੱਚ ਕੋਵਿਡ ਦੇ 2 ਕਰੋੜ ਤੋਂ ਵਧ ਟੈਸਟ ਕੀਤੇ ਜਾ ਚੁੱਕੇ ਹਨ। ਅੱਜ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਦੇਸ਼ ਵਿੱਚ ਕਰੋਨਾ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵਧ ਦਰਜ ਕੀਤੀ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All