DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CJP's 'Lehra Do Tiranga': 'ਲਹਿਰਾ ਦੋ ਤਿਰੰਗਾ' ਪ੍ਰਦਰਸ਼ਨ ਵਿੱਚ ਜਾਂਦੇ ਹੋਏ ਅਭਿਜੀਤ ਦੀਪਕੇ ਅਤੇ ਨੇਹਾ ਬੋਹਰਾ ਹਿਰਾਸਤ 'ਚ

ਪੁਲੀਸ ਵੱਲੋਂ ਪ੍ਰਦਰਸ਼ਨ ਨਾ ਕਰਨ ਸਬੰਧੀ ਪਹਿਲਾਂ ਹੀ ਸੌਂਪਿਆ ਗਿਆ ਸੀ ਨੋਟਿਸ

  • fb
  • twitter
  • whatsapp
  • whatsapp
featured-img featured-img
Image credit: ANI screen grab
Advertisement

ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂ ਅਭਿਜੀਤ ਦੀਪਕੇ ਅਤੇ ਆਇਸਾ (AISA) ਦੀ ਮੁਖੀ ਨੇਹਾ ਬੋਹਰਾ ਨੂੰ ਸ਼ੁੱਕਰਵਾਰ ਨੂੰ ਦਿੱਲੀ ਪੁਲੀਸ ਨੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਕਨਾਟ ਪਲੇਸ ਵਿਖੇ 'ਲਹਿਰਾ ਦੋ ਤਿਰੰਗਾ' ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।

ਜਿੱਥੇ ਦੀਪਕੇ ਨੂੰ ਝੰਡੇਵਾਲਾਨ ਸਥਿਤ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲਿਆ ਗਿਆ, ਉੱਥੇ ਹੀ ਬੋਹਰਾ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿੱਚ ਲਿਆ ਗਿਆ। ਇਹ ਦੋਵੇਂ ਥਾਵਾਂ ਮੱਧ ਦਿੱਲੀ ਵਿੱਚ ਪੈਂਦੀਆਂ ਹਨ। ਜਦੋਂ ਇਨ੍ਹਾਂ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉੱਥੇ ਧੱਕਾ-ਮੁੱਕੀ ਕਰਦੀ ਭੀੜ, ਕੈਮਰਾ ਕਰੂ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੱਡੀ ਗਿਣਤੀ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।

Advertisement

ਇਸ ਤੋਂ ਪਹਿਲਾਂ ਦਿਨ ਵੇਲੇ, ਦਿੱਲੀ ਪੁਲੀਸ ਦੇ 20 ਤੋਂ ਵੱਧ ਮੁਲਾਜ਼ਮਾਂ ਨੇ ਝੰਡੇਵਾਲਾਨ ਵਿਖੇ ਦੀਪਕੇ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨੂੰ ਇੱਕ ਨੋਟਿਸ ਸੌਂਪਿਆ ਸੀ। ਇਸ ਨੋਟਿਸ ਵਿੱਚ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਜਿਸ ਨਾਲ ਆਮ ਨਾਗਰਿਕਾਂ, ਵਪਾਰੀਆਂ, ਰਾਹਗੀਰਾਂ, ਮਰੀਜ਼ਾਂ ਅਤੇ ਹੋਰਾਂ ਦੇ ਅਧਿਕਾਰਾਂ ਨੂੰ ਠੇਸ ਪਹੁੰਚ ਸਕਦੀ ਹੋਵੇ ਜਾਂ ਕੋਈ ਪਰੇਸ਼ਾਨੀ ਆਵੇ।

Advertisement

ਪੁਲੀਸ ਦੀ ਇਹ ਕਾਰਵਾਈ ਸ਼ੁੱਕਰਵਾਰ ਸ਼ਾਮ ਨੂੰ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਸਾਹਮਣੇ ਆਈ ਹੈ।

Advertisement
×