‘ਆਪ’ ਵੱਲੋਂ ਆਦੇਸ਼ ਗੁਪਤਾ ਖ਼ਿਲਾਫ਼ ਮੁਜ਼ਾਹਰਾ

ਭਾਜਪਾ ਪ੍ਰਧਾਨ ’ਤੇ ਐੱਮਸੀਡੀ ਦੀ ਜ਼ਮੀਨ ’ਤੇ ਸਿਆਸੀ ਦਫ਼ਤਰ ਖੋਲ੍ਹਣ ਦਾ ਦੋਸ਼

‘ਆਪ’ ਵੱਲੋਂ ਆਦੇਸ਼ ਗੁਪਤਾ ਖ਼ਿਲਾਫ਼ ਮੁਜ਼ਾਹਰਾ

ਭਾਜਪਾ ਪ੍ਰਧਾਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ‘ਆਪ’ ਕਾਰਕੁਨ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ

ਭਾਜਪਾ ਦਿੱਲੀ ਦੇ ਪ੍ਰਧਾਨ ਆਦੇਸ਼ ਗੁਪਤਾ ਵਿਰੁੱਧ ਅੱਜ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਫ਼ਤਰ ਅੱਗੇ ਆਦੇਸ਼ ਗੁਪਤਾ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਐੱਮਸੀਡੀ ਦੀ ਜ਼ਮੀਨ ’ਤੇ ਦਫ਼ਤਰ ਖੋਲ੍ਹਣ ਦੇ ਮਾਮਲੇ ’ਚ ਆਦੇਸ਼ ਗੁਪਤਾ ਖ਼ਿਲਾਫ਼ ਨੋਟਿਸ ਜਾਰੀ ਕੀਤਾ ਸੀ ਪਰ ਆਦੇਸ਼ ਗੁਪਤਾ ਨੇ ਅਜੇ ਤੱਕ ਆਪਣੀ ਚੁੱਪੀ ਨਹੀਂ ਤੋੜੀ। ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ। ਦੂਜੇ ਪਾਸੇ ਦੱਖਣੀ ਐੱਮਸੀਡੀ ਦੇ ਐੱਲਓਪੀ ਨੇ ਕਿਹਾ ਕਿ ਆਦੇਸ਼ ਗੁਪਤਾ ਨੇ ਸਕੂਲ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੂਰਬੀ ਐੱਮਸੀਡੀ ਦੇ ਐੱਲਓਪੀ ਨੇ ਕਿਹਾ ਕਿ ਆਦੇਸ਼ ਗੁਪਤਾ, ਜੋ ਦਿੱਲੀ ਵਿੱਚ ਭਾਜਪਾ ਦੀ ਜੜ੍ਹ ਹੈ, ਜਦੋਂ ਉਹ ਜੜ੍ਹ ਹੀ ਖਰਾਬ ਹੈ ਤਾਂ ਇਸ ਦੇ ਰੁੱਖ, ਇਸ ਦੀਆਂ ਟਾਹਣੀਆਂ ਅਤੇ ਪੱਤੇ ਕਿਵੇਂ ਹੋਣਗੇ। ਇਸ ਤੋਂ ਪਹਿਲਾਂ ਪ੍ਰੇਮ ਚੌਹਾਨ ਤੇ ਮਨੋਜ ਤਿਆਗੀ ਦੀ ਅਗਵਾਈ ਹੇਠ ਦੱਖਣ ਅਤੇ ਪੂਰਬੀ ਐੱਮਸੀਡੀ ਦੇ ਐੱਲਓਪੀ, ਸਾਰੇ ਕੌਂਸਲਰਾਂ ਅਤੇ ਨਾਮਜ਼ਦ ਕੌਂਸਲਰਾਂ ਨੇ ਭਾਜਪਾ ਹੈੱਡਕੁਆਰਟਰ ਅੱਗੇ ਆਦੇਸ਼ ਗੁਪਤਾ ਦੇ ਖ਼ਿਲਾਫ਼ ਗੈਰਕਾਨੂੰਨੀ ਉਸਾਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਆਦੇਸ਼ ਗੁਪਤਾ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਦੇਸ਼ ਗੁਪਤਾ ਨੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਪ੍ਰਧਾਨਗੀ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਚੇਤੇ ਰਹੇ ਕਿ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਬੀਤੇ ਦਿਨ ‘ਆਪ’ ਆਗੂ ਦੁਰਗੇਸ਼ ਪਾਠਕ ਨੂੰ ਨੋਟਿਸ ਭੇਜ ਕੇ ਕਿਹਾ ਕਿ ਸੀ ਕਿ ਇਨ੍ਹਾਂ ਦੋਸ਼ਾਂ ਲਈ ਪਾਠਕ ਮੁਆਫ਼ੀ ਮੰਗਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣਗੇ। ਭਾਜਪਾ ਨੇ ਉਕਤ ਦੋਸ਼ਾਂ ਦਾ ਮੁੱਢੋਂ ਹੀ ਖੰਡਨ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All