AAP no longer part of the INDIA alliance ਅਸੀਂ ‘ਇੰਡੀਆ’ ਗੱਠਜੋੜ ਦਾ ਹਿੱਸਾ ਨਹੀਂ ਹਾਂ: ‘ਆਪ’
ਲੋਕ ਸਭਾ ਚੋਣਾਂ ਤੱਕ ਸੀ ਗੱਠਜੋੜ
Advertisement
ਦਿੱਲੀ ‘ਆਪ’ ਪ੍ਰਧਾਨ ਸੌਰਵ ਭਾਰਦਵਾਜ ਨੇ ਕਿਹਾ ਕਿ ਉਹ ‘ਇੰਡੀਆ ਗੱਠਜੋੜ’ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਮੁੱਦਿਆਂ ਨੁੂੰ ਇਸੇ ਤਰ੍ਹਾਂ ਸਮਰਥਨ ਦਿੰਦੇ ਰਹਿਣਗੇ।
ਸ੍ਰੀ ਭਾਰਦਵਾਜ ਦਾ ਇਹ ਬਿਆਨ ਸੰਸਦ ਮੈਂਬਰ ਸੰਜੈ ਸਿੰਘ ਦੀ ਟਿੱਪਣੀ ਤੋਂ ਬਾਅਦ ਆਇਆ ਜਿੱਥੇ ਉਨ੍ਹਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਸਿੱਟੇ ਵਜੋਂ ਪਾਰਟੀ ਇੰਡੀਆ ਗੱਠਜੋੜ ਦਾ ਹੁਣ ਹੋਰ ਹਿੱਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਲੋਕ ਸਭਾ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਸੀਟਾਂ ਦੀ ਵੰਡ ਕੀਤੀ ਸੀ ਪਰ ਬਾਅਦ ਵਿੱਚ ਦਿੱਲੀ ਚੋਣਾਂ ਹੋਈਆਂ ਤੇ ਉਨ੍ਹਾਂ ਕੋਈ ਸੀਟ ਵੰਡ ਨਹੀਂ ਕੀਤੀ। ਉਹ ਟੀਐੱਮਸੀ, ਐੱਸਪੀ ਤੇ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਕਰ ਰਹੇ ਹਨ। - ਏਐੱਨਆਈ
Advertisement
Advertisement